ਮੈਲਬੌਰਨ (ਭਾਸ਼ਾ)— ਵਿਗਿਆਨੀਆਂ ਨੇ ਭੂ-ਵਿਗਿਆਨਿਕ ਰਿਕਾਰਡਾਂ ਵਿਚ ਜਾਣੇ ਜਾਂਦੇ ਦੁਨੀਆ ਦੇ ਸਭ ਤੋਂ ਪੁਰਾਣੇ ਰੰਗ ਦੀ ਖੋਜ ਕੀਤੀ ਹੈ। ਕਰੀਬ 1.1 ਅਰਬ ਸਾਲ ਪੁਰਾਣਾ ਇਹ ਗੂੜ੍ਹਾ ਗੁਲਾਬੀ ਰੰਗ ਅਫਰੀਕਾ ਦੇ ਸਹਾਰਾ ਰੇਗਿਸਤਾਨ ਵਿਚ ਕਾਫੀ ਡੂੰਘਾਈ ਵਿਚ ਮਿਲੀਆਂ ਚੱਟਾਨਾਂ ਵਿਚੋਂ ਕੱਢਿਆ ਗਿਆ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ.ਐੱਨ.ਯੂ.) ਦੀ ਨੂਰ ਗੁਏਨਲੀ ਨੇ ਦੱਸਿਆ ਕਿ ਇਹ ਰੰਗ ਪੱਛਮੀ ਅਫਰੀਕਾ ਦੇ ਮੌਰੀਟਾਨੀਆ ਵਿਚ ਤਾਅੋਦੇਨੀ ਬੇਸਿਨ ਦੇ ਸਮੁੰਦਰੀ ਕਾਲੇ ਪੱਥਰ ਤੋਂ ਲਿਆ ਗਿਆ, ਜੋ ਇਸ ਤੋਂ ਪਹਿਲਾਂ ਖੋਜੇ ਗਏ ਰੰਗ ਵਰਣਾਂ ਤੋਂ ਕਰੀਬ ਅੱਧਾ ਅਰਬ ਸਾਲ ਪੁਰਾਣਾ ਹੈ। ਨੂਰ ਨੇ ਦੱਸਿਆ,''ਇਹ ਗੂੜ੍ਹਾ ਗੁਲਾਬੀ ਰੰਗਵਰਣ ਕਲੋਰੋਫਿਲ ਦੇ ਅਣੂ ਜੈਵਿਕ ਜੀਵ ਪਥਰਾਟ ਹਨ। ਜਿਸ ਦਾ ਉਤਪਾਦਨ ਸਮੁੰਦਰ ਵਿਚ ਰਹਿਣ ਵਾਲੇ ਪ੍ਰਾਚੀਨ ਪ੍ਰਕਾਸ਼ ਸੰਸ਼ਲੇਸ਼ਕ ਜੀਵਾਂ ਨੇ ਕੀਤਾ ਅਤੇ ਇਨ੍ਹਾਂ ਜੀਵਾਂ ਦੀ ਹੋਂਦ ਨਾ ਰਹਿਣ ਦੇ ਬਾਵਜੂਦ ਲੰਬੇ ਸਮੇਂ ਤੋਂ ਇਹ ਉੱਥੇ ਹੀ ਮੌਜੂਦ ਸੀ।''
ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਪਥਰਾਟਾਂ ਤੋਂ ਪ੍ਰਾਪਤ ਰੰਗਾਂ ਵਿਚ ਗੂੜ੍ਹੇ ਲਾਲ ਰੰਗ ਤੋਂ ਲੈ ਕੇ ਬੈਂਗਨੀ ਰੰਗ ਗਾੜ੍ਹੇ ਰੂਪ ਵਿਚ ਮੌਜੂਦ ਸਨ ਪਰ ਜਦੋਂ ਉਨ੍ਹਾਂ ਨੂੰ ਤਰਲ ਪਦਾਰਥ ਮਿਲਾ ਕੇ ਪਤਲਾ ਕੀਤਾ ਗਿਆ, ਉਦੋਂ ਇਨ੍ਹਾਂ ਨਾਲ ਗਾੜ੍ਹਾ ਗੁਲਾਬੀ ਰੰਗ ਪ੍ਰਾਪਤ ਹੋਇਆ। ਨੂਰ ਨੇ ਦੱਸਿਆ,''ਪ੍ਰਾਚੀਨ ਰੰਗ ਅੱਖਰਾਂ ਦੇ ਵਿਸ਼ਲੇਸ਼ਣ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਕਿ ਕਰੀਬ ਇਕ ਅਰਬ ਸਾਲ ਪਹਿਲਾਂ ਛੋਟੇ ਸਾਇਨੋਬੈਕਟੀਰੀਆ ਸਮੁੰਦਰ ਵਿਚ ਖਾਧ ਲੜੀ ਦਾ ਆਧਾਰ ਸਨ। ਇਸ ਨਾਲ ਇਹ ਜਾਨਣ ਵਿਚ ਮਦਦ ਮਿਲੀ ਕਿ ਉਸ ਸਮੇਂ ਪਸ਼ੂ ਹੋਂਦ ਵਿਚ ਕਿਉਂ ਨਹੀਂ ਸਨ।'' ਏ.ਐੱਨ.ਯੂ. ਵਿਚ ਸਹਾਇਕ ਪ੍ਰੋਫੈਸਰ ਅਤੇ ਸੀਨੀਅਰ ਮੁਖ ਖੋਜਕਰਤਾ ਜੇਚੋਨ ਬ੍ਰਾਕਸ ਨੇ ਦੱਸਿਆ ਕਿ ਵੱਡੇ, ਕਿਰਿਆਸ਼ੀਲ ਜੀਵ ਜਿਵੇਂ ਕਿ ਕਾਈ ਦੀ ਪ੍ਰਕਿਰਿਆ ਦੀ ਜਾਂਚ ਨੂੰ ਸੰਭਵ ਤੌਰ 'ਤੇ ਵੱਡੇ ਖਾਣੇ ਦੀ ਛੋਟੇ ਕਣਾਂ ਤੱਕ ਸੀਮਤ ਸਪਲਾਈ ਨਾਲ ਰੋਕਿਆ ਗਿਆ। ਬ੍ਰਾਕਸ ਨੇ ਦੱਸਿਆ,''ਕਾਈ ਨੂੰ ਹੁਣ ਵੀ ਮਾਈਕ੍ਰੋਸਕੋਪ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ ਭਾਵੇਂ ਕਿ ਉਹ ਸਾਇਨੋਬੈਕਟੀਰੀਆ ਤੋਂ ਹਜ਼ਾਰ ਗੁਣਾ ਵੱਡੇ ਅਤੇ ਕਿਤੇ ਜ਼ਿਆਦਾ ਖੁਰਾਕ ਦੇ ਸਰੋਤ ਹਨ।''
ਅਮਰੀਕਾ 'ਚ ਝਗੜੇ ਦੌਰਾਨ ਗੁਆਂਢੀਆਂ ਨੇ ਚਲਾਈ ਗੋਲੀ, ਬਜ਼ੁਰਗ ਦੀ ਮੌਤ
NEXT STORY