ਐਂਕਰੇਜ (ਏ.ਪੀ.)- ਅਲਾਸਕਾ ਦੇ ਟੂਰ ਸੰਚਾਲਕਾਂ ਲਈ ਜਲਵਾਯੂ ਪਰਿਵਰਤਨ ਕਾਰਨ ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰ ਨਵੇਂ ਬਾਜ਼ਾਰ ਬਣ ਰਹੇ ਹਨ। ਐਂਕਰੇਜ਼ ਡੇਲੀ ਨਿਊਜ਼ ਨੇ ਐਤਵਾਰ ਨੂੰ ਖਬਰ ਦਿੱਤੀ ਕਿ ਟੂਰ ਕੰਪਨੀਆਂ ਦੇ ਕਈ ਸੰਚਾਲਕਾਂ ਕੋਲ ਅਜਿਹੀ ਟ੍ਰਿਪ ਬੁੱਕ ਕਰਵਾਉਣ ਵਾਲੇ ਗਾਹਕਾਂ ਦੀ ਗਿਣਤੀ ਵਧ ਰਹੀ ਹੈ, ਜੋ ਰਾਸ਼ਟਰ ਦੇ ਇਕੋ-ਇਕ ਆਰਕਟਿਕ ਸੂਬੇ ਦੇ ਪਿਘਲਦੇ ਗਲੇਸ਼ੀਅਰਾਂ ਨੂੰ ਦੇਖਣਾ ਚਾਹੁੰਦੇ ਹਨ। ਇਨ੍ਹਾਂ ਗਾਹਕਾਂ ਦੀ ਇੱਛਾ ਹੈ ਕਿ ਉਹ ਗਲੇਸ਼ੀਅਰਾਂ ਦੇ ਪੂਰੀ ਤਰ੍ਹਾਂ ਪਿਘਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦੇਖ ਲੈਣ।
ਗਲੇਸ਼ੀਅਰ ਖੋਜ ਡੇਟਾ ਦੀ ਇਕ ਨਵੀਂ ਸਮੀਖਿਆ ਦਾ ਅੰਦਾਜ਼ਾ ਜਤਾਇਆ ਗਿਆ ਹੈ ਕਿ ਅਲਾਸਕਾ ਦੇ 25000 ਗਲੇਸ਼ੀਅਰ ਇਸ ਸਦੀ ਦੇ ਅੰਤ ਤੱਕ ਆਪਣਾ 30 ਤੋਂ 50 ਫੀਸਦੀ ਮਾਸ ਗਵਾ ਚੁੱਕੇ ਹੋਣਗੇ। ਇਕ ਟੂਰ ਸੰਚਾਲਕ ਨੇ ਕਿਹਾ ਕਿ ਸੈਲਾਨੀਆਂ ਵਿਚਾਲੇ ਘੱਟਦੇ ਗਲੇਸ਼ੀਅਰ ਨੂੰ ਲੈ ਕੇ ਜ਼ਿਆਦਾ ਜਾਗਰੂਕਤਾ ਹੈ। ਸੰਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਸਟ੍ਰੇਲੀਆ ਵਰਗੀਆਂ ਥਾਵਾਂ ਤੋਂ ਵੀ ਇਥੋਂ ਲਈ ਦਿਲਚਸਪੀ ਦਿਖਾਈ ਹੈ, ਜਿਥੇ ਗਲੇਸ਼ੀਅਰ ਨਹੀਂ ਹੁੰਦੇ। ਨਾਲ ਹੀ ਚੀਨ ਅਤੇ ਭਾਰਤ ਵਰਗੇ ਉਭਰਦੇ ਸੈਲਾਨੀ ਬਾਜ਼ਾਰਾਂ ਤੋਂ ਆਉਣ ਵਾਲੇ ਯਾਤਰੀਆਂ ਵਿਚ ਵੀ ਗਲੇਸ਼ੀਅਰ ਪ੍ਰਤੀ ਦਿਲਚਸਪੀ ਵਧੀ ਹੈ।
ਬ੍ਰਿਟੇਨ 'ਚ 'ਸਿੱਖ ਸੇਵਾ ਸੰਗਠਨ' ਕੁਈਨਜ਼ ਐਵਾਰਡ ਨਾਲ ਸਨਮਾਨਤ
NEXT STORY