ਜੋਹਾਨਸਬਰਗ, (ਭਾਸ਼ਾ)- ਦੱਖਣੀ ਅਫਰੀਕਾ ’ਚ 3 ਭਾਰਤੀ ਮੂਲ ਦੇ ਆਜ਼ਾਦੀ ਘੁਲਾਟੀਆਂ ਸ਼ਿਰੀਸ਼ ਨਾਨਾਭਾਈ, ਰੇਗੀ ਵੰਦੇਅਰ ਅਤੇ ਇੰਦ੍ਰੇਸ਼ ਨਾਇਡੂ ਦੀ ਯਾਦ ’ਚ ਯਾਦਗਾਰ ਬਣਾਈ ਗਈ ਹੈ। ਰੰਗਭੇਦ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਵੰਦੇਅਰ ਦਾ 84 ਸਾਲ ਦੀ ਉਮਰ ’ਚ 2015 ’ਚ ਦਿਹਾਂਤ ਹੋ ਗਿਆ ਸੀ ਜਦਕਿ ਨਾਨਾਭਾਈ ਅਤੇ ਨਾਇਡੂ ਦਾ ਕ੍ਰਮਵਾਰ 78 ਅਤੇ 80 ਸਾਲ ਦੀ ਉਮਰ ’ਚ 2016 ’ਚ ਦਿਹਾਂਤ ਹੋਇਆ।
ਗੈਰ ਸਰਕਾਰੀ ਸੰਗਠਨ ਅਹਿਮਦ ਕਠਰਾਡਾ ਫਾਉਂਡੇਸ਼ਨ (ਏ. ਕੇ. ਐੱਫ.) ਨੇ ਵੈਸਟ ਪਾਰਟ ’ਚ ਦੱਖਣੀ ਅਫਰੀਕਾ ਦੇ ਕ੍ਰਾਂਤੀਕਾਰੀ ਨੇਤਾ ਲਾਲੂ ‘ਇਸੂ’ ਚੀਬਾ ਦੀ ਸਮਾਧੀ ’ਤੇ ਤਿੰਨਾਂ ਨੇਤਾਵਾਂ ਦੀ ਯਾਦ ’ਚ ਯਾਦਗਾਰ ਬਣਾਈ ਹੈ। ਰੰਗਭੇਦ ਦੇ ਖਿਲਾਫ ਅੰਦੋਲਨ ’ਚ ਹਿੱਸਾ ਲੈਣ ਕਾਰਣ ਚਾਰਾਂ ਨੇਤਾਵਾਂ ਨੂੰ 1961 ’ਚ ਗ੍ਰਿਫਤਾਰੀ ਤੋਂ ਬਾਅਦ ਰੋਬੇਨ ਜੇਲ ’ਚ ਇਕ ਦਹਾਕੇ ਤਕ ਰਹਿਣਾ ਪਿਆ ਸੀ।
ਨਿਊਜ਼ੀਲੈਂਡ ਲਈ ਕੁਈਨਜ਼ਲੈਂਡ ਨੇ ਸਰਹੱਦ ਖੋਲ੍ਹਣ ਦਾ ਲਿਆ ਫੈਸਲਾ
NEXT STORY