ਇਟਲੀ (ਦਲਵੀਰ ਸਿੰਘ ਕੈਂਥ) : ਭਾਰਤੀ ਸੰਵਿਧਾਨ ਦੇ ਮਾਣ ਤੇ ਸਨਮਾਨ ਲਈ ਅਤੇ ਭਾਰਤ ਦੇ ਗਰੀਬਾਂ ਲਈ ਹੱਕਾਂ ਤੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀ ਭਾਰਤ ਦੀ ਬਹੁਜਨ ਸਮਾਜ ਪਾਰਟੀ ਇਕਾਈ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਯੂਰਪ ਪਹੁੰਚਣ 'ਤੇ ਬਹੁਜਨ ਸਮਾਜ ਪਾਰਟੀ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਰੀਮਪੁਰੀ ਏ.ਆਈ.ਐੱਮ.ਐੱਮ. (AIMM) ਵੱਲੋਂ ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਕਰਵਾਈ ਜਾ ਰਹੀ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਵਿਸ਼ੇਸ਼ “7ਵੀਂ ਏ ਆਈ ਐੱਮ ਕਾਨਫਰੰਸ” ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ ਜਿਹੜੀ ਕਿ 3 ਅਤੇ 4 ਅਕਤੂਬਰ ਨੂੰ ਬੈਰਗਾਮੋ ਵਿਖੇ ਹੋ ਰਹੀ ਹੈ। ਡਾ. ਬੀ.ਆਰ. ਅੰਬੇਡਕਰ ਜੀ ਦੇ ਮਿਸ਼ਨ ਅਤੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿੱਚ ਮਾਨਵਵਾਦੀ ਤੇ ਸਮਾਜਿਕ ਲਹਿਰ (Human and Social Movement) ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਨਾਮਵਰ ਸੰਸਥਾ ਏ.ਆਈ.ਐੱਮ.ਐੱਮ. (AIMM) ਵੱਲੋਂ ਇਟਲੀ ਦੇ ਪ੍ਰਮੁੱਖ ਸ਼ਹਿਰ ਬੈਰਗਾਮੋ ਵਿਖੇ ਇੱਕ ਵਿਸ਼ਾਲ ਅਤੇ ਇਤਿਹਾਸਕ ਸਮਾਗਮ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ।
ਇਹ ਵੀ ਪੜ੍ਹੋ : ਫਰਾਂਸ ਦੇ ਸਕੂਲਾਂ 'ਚ ਵਿਰੋਧ-ਪ੍ਰਦਰਸ਼ਨ ਤੇਜ਼, ਲਗਭਗ 400 ਸਕੂਲ ਬੰਦ
ਇਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਇਹ ਦੋ ਰੋਜ਼ਾ ਸਮਾਗਮ 3 ਅਕਤੂਬਰ (ਸ਼ਨੀਵਾਰ) ਅਤੇ 4 ਅਕਤੂਬਰ (ਐਤਵਾਰ) ਨੂੰ ਬੈਰਗਾਮੋ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਯੂਰਪ ਸਮੇਤ ਦੁਨੀਆ ਦੇ ਕੋਨੇ-ਕੋਨੇ ਤੋਂ ਅੰਬੇਡਕਰਵਾਦੀ ਵਿਚਾਰਧਾਰਾ ਨਾਲ ਜੁੜੇ ਪ੍ਰਮੁੱਖ ਆਗੂ, ਚਿੰਤਕ ਅਤੇ ਸੰਗਠਨਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਵੈ-ਮਾਣ, ਸਿੱਖਿਆ, ਸੰਘਰਸ਼ ਅਤੇ ਭਾਈਚਾਰਕ ਸਾਂਝ ਦੇ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ। ਸੰਸਥਾ ਦੇ ਅਹੁਦੇਦਾਰਾਂ ਵੱਲੋਂ ਇਟਲੀ ਅਤੇ ਆਸਪਾਸ ਦੇ ਯੂਰਪੀ ਦੇਸ਼ਾਂ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ, ਸਮਾਜ ਸੇਵਕਾਂ ਅਤੇ ਅੰਬੇਡਕਰਵਾਦੀ ਸੋਚ ਦੇ ਧਾਰਨੀ ਵੀਰਾਂ-ਭੈਣਾਂ ਨੂੰ ਇਸ ਮਹੱਤਵਪੂਰਨ ਸਮਾਗਮ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
UP 'ਚ ਈ. ਡੀ. ਦਾ ਐਕਸ਼ਨ: 2013 'ਚ ਲਈ ਬ੍ਰਿਟੇਨ ਦੀ ਨਾਗਰਿਕਤਾ, ਫਿਰ ਵੀ ਭਾਰਤੀ ਮਦਰੱਸੇ ਤੋਂ ਲੈਂਦਾ ਰਿਹਾ ਤਨਖ਼ਾਹ
NEXT STORY