ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਕਰਾਚੀ ਸਮੇਤ ਦੇਸ਼ ਦੇ ਕਈ ਹਿੱਸਿਆਂ ਨੂੰ 14 ਤੋਂ 17 ਜੁਲਾਈ ਤੱਕ ਹੜ੍ਹ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਮੌਸਮ ਵਿਭਾਗ (PMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੀਓ ਟੀਵੀ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਕਿਹਾ ਹੈ ਕਿ ਮਾਨਸੂਨ ਬੰਗਾਲ ਦੀ ਖਾੜੀ ਤੋਂ ਦੇਸ਼ ਦੇ ਉੱਪਰੀ ਅਤੇ ਮੱਧ ਹਿੱਸਿਆਂ ਵਿੱਚ ਤੇਜ਼ੀ ਨਾਲ ਦਸਤਕ ਦੇ ਰਿਹਾ ਹੈ, ਜਦਕਿ 14 ਜੁਲਾਈ (ਵੀਰਵਾਰ) ਨੂੰ ਮਾਨਸੂਨ ਘੱਟ ਦਬਾਅ ਵਾਲੇ ਖੇਤਰ ਤੋਂ ਸਿੰਧ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਬਲੋਚਿਸਤਾਨ ਅਤੇ ਦੱਖਣੀ ਪੰਜਾਬ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ।
ਇਸ ਦੇ ਨਾਲ ਹੀ ਕਰਾਚੀ ਦੇ ਵੱਖ-ਵੱਖ ਹਿੱਸਿਆਂ 'ਚ ਸੋਮਵਾਰ ਸ਼ਾਮ ਤੋਂ ਰੁਕ-ਰੁਕ ਕੇ ਹੋ ਰਹੀ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਰਿਪੋਰਟ ਮੁਤਾਬਕ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 14 ਤੋਂ 17 ਜੁਲਾਈ ਤੱਕ ਕਰਾਚੀ, ਹੈਦਰਾਬਾਦ, ਠੱਟਾ, ਬਦੀਨ, ਸ਼ਹੀਦ ਬੇਨਜ਼ੀਰਾਬਾਦ, ਜਮਸ਼ੋਰੋ, ਮੀਰਪੁਰਖਾਸ, ਦਾਦੂ, ਉਮਰ ਕੋਟ, ਜੈਕਬਾਬਾਦ, ਲਰਕਾਨਾ, ਸੁੱਕਰ, ਅਵਾਰਨ, ਪੰਜਗੁਰ ਅਤੇ ਤੁਰਬਤ ਵਿਚ ਹੜ੍ਹ ਆ ਸਕਦਾ ਹੈ।
ਆਸਟ੍ਰੇਲੀਆ : ਵੱਡੇ ਕਰੂਜ਼ ਜਹਾਜ਼ 'ਤੇ ਕੋਵਿਡ-19 ਦਾ ਪ੍ਰਕੋਪ, 2000 ਤੋਂ ਵੱਧ ਯਾਤਰੀ ਪ੍ਰਭਾਵਿਤ
NEXT STORY