ਵਾਸ਼ਿੰਗਟਨ - ਭਾਰਤ ਦੀ ਆਪਣੀ ਯਾਤਰਾ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਕ ਕਾਰੋਬਾਰੀ ਦੇ ਤੌਰ 'ਤੇ ਚੇੱਨਈ ਅਤੇ ਬੈਂਗਲੁਰੂ ਦੇ ਆਪਣੇ ਮੁਸ਼ਕਿਲ ਦਿਨਾਂ ਨੂੰ ਯਾਦ ਕੀਤਾ। ਉਹ ਦੇਸ਼ ਦੇ ਏਅਰੋਸਪੇਸ ਉਦਯੋਗ ਲਈ ਪੁਰਜਿਆਂ ਦੀ ਵਿਕਰੀ ਦੀ ਕੋਸ਼ਿਸ਼ ਕਰ ਰਹੇ ਸਨ।
ਪੋਂਪੀਓ ਨੇ ਬੁੱਧਵਾਰ ਨੂੰ ਭਾਰਤ ਵਿਚਾਰ ਸੰਮੇਲਨ ਦੌਰਾਨ ਇਹ ਗੱਲ ਕਹੀ। ਇਸ ਪ੍ਰੋਗਰਾਮ 'ਚ ਗੂਗਲ ਦੇ ਭਾਰਤੀ ਅਮਰੀਕੀ ਸੀ. ਈ. ਓ. ਸੁੰਦਰ ਪਿਚਾਈ ਅਤੇ ਭਾਰਤ, ਅਮਰੀਕਾ ਦੇ ਸੀਨੀਅਰ ਕਾਰਪੋਰੇਟ ਅਧਿਕਾਰੀਆਂ ਨੇ ਹਿੱਸਾ ਲਿਆ। ਪੋਂਪੀਓ 24 ਤੋਂ 30 ਜੂਨ ਵਿਚਾਲੇ ਭਾਰਤ, ਸ਼੍ਰੀਲੰਕਾ, ਜਾਪਾਨ ਅਤੇ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ।
ਅਮਰੀਕੀ ਵਿਦੇਸ਼ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਾਂਗਰਸ ਦੀ ਦੌੜ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਚੇੱਨਈ ਅਤੇਂ ਬੈਂਗਲੁਰੂ 'ਚ ਬਤੌਰ ਕਾਰੋਬਾਰੀ ਕੁਝ ਸਮੇਂ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਏਅਰੋਸਪੇਸ ਅਤੇ ਰੱਖਿਆ ਖੇਤਰ ਨਾਲ ਜੁੜੀ ਭਾਰਤ ਦੀ ਪ੍ਰਮੁੱਖ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮੀਟਿਡ (ਐੱਚ. ਏ. ਐੱਲ.) ਨੂੰ ਕੁਝ ਉਤਪਾਦ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਭਾਰਤ 'ਚ ਕਾਰੋਬਾਰ ਕਰਨ ਦੇ ਆਪਣੇ ਅਨੁਭਵ ਨੂੰ ਮੁਸ਼ਕਿਲ ਦੱਸਿਆ।
ਬ੍ਰਿਟਿਸ਼ PM ਅਹੁਦੇ ਲਈ ਬੋਰਿਸ ਜਾਨਸਨ ਨੂੰ ਮਿਲਿਆ ਵੱਡਾ ਸਮਰਥਨ
NEXT STORY