ਪਿਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਕਬਾਇਲੀ ਖੇਤਰ 'ਚ ਤਿੰਨ ਸਰਹੱਦੀ ਚੌਕੀਆਂ 'ਤੇ ਐਤਵਾਰ ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਅੱਤਵਾਦੀ ਹਮਲੇ 'ਚ 5 ਪਾਕਿਸਤਾਨੀ ਫੌਜੀ ਮਾਰੇ ਗਏ। ਫੌਜ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ। ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ 'ਚ ਕਿਹਾ ਕਿ ਪੂਰੀ ਚੌਕਸੀ ਅਤੇ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਗਿਆ। ਗੋਲੀਬਾਰੀ 'ਚ 5 ਫੌਜੀ ਮਾਰੇ ਗਏ।
ਬਿਆਨ 'ਚ ਇਹ ਵੀ ਦੱਸਿਆ ਗਿਆ ਕਿ ਬੀਤੀ ਰਾਤ ਮੁਹੰਮਦ ਏਜੰਸੀ 'ਚ ਤਿੰਨ ਪਾਕਿਸਤਾਨੀ ਸਰਹੱਦ ਚੌਕੀਆਂ 'ਤੇ ਸਰਹੱਦ ਪਾਰ ਤੋਂ ਅੱਤਵਾਦੀਆਂ ਨੇ ਕਰ ਦਿੱਤਾ। ਹਮਲੇ 'ਚ 10 ਅੱਤਵਾਦੀ ਮਾਰੇ ਗਏ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਦੱਸਣ ਯੋਗ ਹੈ ਕਿ ਬੀਤੇ ਮਹੀਨੇ ਪਾਕਿਸਤਾਨ ਦੇ ਸਿੰਧ ਸੂਬੇ 'ਚ ਭੀੜ-ਭਾੜ ਵਾਲੀ ਸੂਫੀ ਦਰਗਾਹ 'ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ ਕੀਤਾ ਗਿਆ, ਜਿਸ 'ਚ 88 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵਧ ਜ਼ਖਮੀ ਹੋਏ ਸਨ। ਇਸ ਆਤਮਘਾਤੀ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਇਸਲਾਮਿਕ ਸਟੇਟ (ਆਈ. ਐੱਸ.) ਵਿਰੁੱਧ ਮੁਹਿੰਮ ਚਲਾਈ ਅਤੇ ਫੌਜ ਨੇ 100 ਤੋਂ ਵਧ ਸ਼ੱਕੀ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਅਕਸਰ ਹੀ ਦੇਸ਼ 'ਚ ਹਮਲਿਆਂ ਲਈ ਅਫਗਾਨਿਸਤਾਨ ਦੇ ਅੱਤਵਾਦੀਆਂ 'ਤੇ ਦੋਸ਼ ਲਾਉਂਦਾ ਹੈ।
ਆਸਟਰੇਲੀਅਨ ਵਿਅਕਤੀ ਦੀ ਨੇਪਾਲ 'ਚ ਹੋਈ ਮੌਤ, ਮਾਊਂਟ ਐਵਰੈਸਟ ਦੇ ਬੇਸ ਕੈਂਪ ਤੋਂ ਆ ਰਿਹਾ ਸੀ ਵਾਪਸ
NEXT STORY