ਨੈਸ਼ਨਲ ਡੈਸਕ- ਆਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਉੱਤਰਾਖੰਡ 'ਚ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਬੈਤੜੀ ਤੇ ਦਾਰਚੁਲਾ ਜ਼ਿਲ੍ਹਿਆਂ 'ਚ ਭਾਰਤ ਤੇ ਨੇਪਾਲ ਦੀਆਂ ਸਰਹੱਦੀ ਚੌਕੀਆਂ 27 ਤੇ 28 ਜੁਲਾਈ ਨੂੰ ਅਸਥਾਈ ਰੂਪ 'ਚ ਬੰਦ ਰਹਿਣਗੀਆਂ
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ 'ਚ 24 ਤੇ 28 ਜੁਲਾਈ ਨੂੰ 2 ਗੇੜਾਂ 'ਚ ਪੰਚਾਇਤੀ ਚੋਣਾਂ ਹੋਣਗੀਆਂ। ਬੈਤੜੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਪੁਨਿਆ ਬਿਕਰਮ ਪੌੜੇਲ ਨੇ ਦੱਸਿਆ ਕਿ ਸੂਬੇ 'ਚ ਆਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 24 ਤੇ 28 ਜੁਲਾਈ ਨੂੰ ਬੈਤੜੀ ਤੇ ਦਾਰਚੁਲਾ ਦੀਆਂ ਸਰਹੱਦੀ ਚੌਕੀਆਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਸਰਹੱਦੀ ਇਲਾਕੇ 'ਚ ਹੋਣ ਵਾਲੀਆਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ..
ਅਧਿਕਾਰੀ ਨੇ ਅੱਗੇ ਦੱਸਿਆ ਕਿ ਇਹ ਚੌਂਕੀਆਂ ਸਿਰਫ਼ 24 ਤੇ 28 ਦਿਨ ਹੀ ਬੰਦ ਰਹਿਣਗੀਆਂ, ਪਰ ਦਾਰਚੁਲਾ ਜ਼ਿਲ੍ਹੇ ਦੀ ਪੁਲ ਘਾਟ ਚੌਂਕੀ 21 ਜੁਲਾਈ ਦੀ ਸ਼ਾਮ ਤੋਂ 24 ਜੁਲਾਈ ਦੀ ਸਵੇਰ ਤੱਕ ਬੰਦ ਰਹੇਗੀ, ਜਦਕਿ ਬੈਤੜੀ ਜ਼ਿਲ੍ਹੇ ਦੀ ਝੂਲਾਘਾਟ ਚੌਕੀ 25 ਜੁਲਾਈ ਦੀ ਸ਼ਾਮ ਤੋਂ 28 ਜੁਲਾਈ ਦੀ ਸਵੇਰ ਤੱਕ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਆਪਸੀ ਸਲਾਹ ਮਗਰੋਂ ਇਨ੍ਹਾਂ ਚੌਕੀਆਂ ਨੂੰ ਅਸਥਾਈ ਰੂਪ 'ਚ ਖੋਲ੍ਹਿਆ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਗਾਮੀ ਤਿਉਹਾਰੀ ਸੀਜ਼ਨ 'ਚ 2.16 ਲੱਖ ਅਸਥਾਈ ਨੌਕਰੀਆਂ ਪੈਦਾ ਹੋਣ ਦੀ ਉਮੀਦ: ਰਿਪੋਰਟ
NEXT STORY