ਨਵੀਂ ਦਿੱਲੀ— ਦੂਜੇ ਵਿਸ਼ਵ ਯੁੱਧ 'ਚ ਮਿਲਟਰੀ ਪਲੇਨ ਉਡਾਉਣ ਵਾਲੀਆਂ ਔਰਤਾਂ ਦੇ ਪਹਿਲੇ ਗਰੁੱਪ ਦੀ ਇਕ ਮੈਂਬਰ ਦੀ ਮੌਤ ਹੋ ਗਈ ਹੈ। ਕੋਲੋਰਾਡੋ ਸਪਿੰ੍ਰਗਸ ਦੀ ਮਿਲੀਸੇਂਟ ਯੰਗ ਵਿਮਨਸ ਏਅਰਫੋਰਸ ਸਰਵਿਸ ਪਾਇਲਟਸ ਦੀ ਮੈਂਬਰ ਸੀ। ਉਨ੍ਹਾਂ ਦੇ ਬੇਟੇ ਬਿਲ ਯੰਗ ਨੇ 'ਦ ਗੈਜੇਟ' ਨੂੰ ਦੱਸਿਆ ਕਿ ਪਿਛਲੇ ਹਫਤੇ ਸ਼ਨੀਵਾਰ ਨੂੰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਫੇਫੜਿਆਂ ਦੀ ਬੀਮਾਰੀ ਕਾਰਨ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਉਮਰ 96 ਸਾਲ ਦੀ ਸੀ।
ਵਿਮਨਸ ਏਅਰਫੋਰਸ ਸਰਵਿਸ ਪਾਇਲਟਸ ਨੇ ਵਿਦੇਸ਼ਾਂ 'ਚ ਮੇਲ ਪਾਇਲਟਸ ਨੂੰ ਛੁਡਾਉਣ ਲਈ ਕਈ ਜੰਗੀ ਜਹਾਜ਼ ਉਡਾਏ ਸਨ। ਇਹ ਸੇਵਾਵਾਂ ਉਨ੍ਹਾਂ ਨੇ ਸਿਵੀਲੀਅਨ ਕਰਮਚਾਰੀਆਂ ਦੇ ਤੌਰ 'ਤੇ ਕੀਤੀਆਂ ਸਨ ਪਰ 1977 'ਚ ਉਨ੍ਹਾਂ ਨੂੰ ਰਿਟਾਇਰਡ ਫੌਜੀਆਂ ਦੀ ਦਰਜਾ ਦਿੱਤਾ ਗਿਆ ਸੀ।
ਬਿਲ ਯੰਗ ਨੇ ਕਿਹਾ ਕਿ ਇਸ ਕੰਮ ਲਈ ਕਰੀਬ 1000 ਔਰਤਾਂ ਨੂੰ ਚੁਣਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਰਿਹਾ ਹੈ ਕਿ ਇਨ੍ਹਾਂ 'ਚੋਂ ਕਰੀਬ 30 ਅਜੇ ਵੀ ਜ਼ਿੰਦਾ ਹਨ। ਬਿਲ ਨੇ ਇਸ ਪ੍ਰਯੋਗ ਬਾਰੇ 'ਚ ਇਕ ਕਿਤਾਬ ਲਿਖੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਔਰਤਾਂ ਲਈ ਕਈ ਦਰਵਾਜ਼ੇ ਖੋਲ੍ਹੇ।
ਮਿਲੀਸੇਂਟ ਯੰਗ ਦੇ ਪਰਿਵਾਰ ਮੁਤਾਬਕ 6 ਸਾਲ ਦੀ ਉਮਰ ਤੋਂ ਹੀ ਉਹ ਪਲੇਨ ਦੇ ਸੁਪਨੇ ਦੇਖਦੀ ਸੀ। ਉਸ ਸਮੇਂ ਉਨ੍ਹਾਂ ਦੇ ਖੇਤ 'ਚ ਇਕ ਪਾਇਲਟ ਪਲੇਨ ਲੈਂਡ ਕੀਤਾ ਸੀ ਤੇ ਪਾਇਲਟ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਛੋਟੀ ਬੱਚੀ, ਪਲੇਨ ਨੂੰ ਛੂਹਣਾ ਨਹੀਂ। ਗੁਆਂਢੀਆਂ ਤੋਂ ਕਿਰਾਏ 'ਤੇ ਲਈ ਜ਼ਮੀਨ 'ਤੇ ਕਣਕ ਦੀ ਖੇਤੀ ਕਰਕੇ ਕਮਾਏ ਪੈਸਿਆਂ ਨਾਲ ਉਨ੍ਹਾਂ ਨੇ ਨੈਬ੍ਰਾਸਕਾ ਦੇ ਆਗਾਲਾਲਾ 'ਚ ਮੌਜੂਦ ਇਕ ਏਅਰਸ਼ਿਪ 'ਚ ਪਲੇਨ ਉਡਾਉਣਾ ਸਿੱਖਿਆ।
2010 'ਚ ਉਨ੍ਹਾਂ ਨੇ 'ਦ ਸਪੋਕਸਮੈਨ-ਰਿਵੀਊ' ਨੂੰ ਦੱਸਿਆ ਸੀ ਕਿ 10 ਸਾਲ ਦੀ ਉਮਰ 'ਚ ਹੀ ਉਹ ਟਰੱਕ ਤੇ ਕਾਰ ਚਲਾ ਲੈਂਦੀ ਸੀ। ਉਨ੍ਹਾਂ ਨੇ ਕਦੇ ਵੀ ਇਸ ਗੱਲ ਨੂੰ ਲੈ ਕੇ ਸ਼ੱਕ ਨਹੀਂ ਕੀਤਾ ਸੀ ਕਿ ਉਹ ਵਿਮਨਸ ਏਅਰਫੋਰਸ ਸਰਵਿਸ ਪਾਇਲਟਸ ਗਰੁੱਪਸ ਲਈ ਕੁਆਲੀਫਾਈ ਨਹੀਂ ਕਰ ਸਕੇਗੀ। ਟੈਕਸਾਸ ਦੇ ਸਵੀਟਵਾਟਰ 'ਚ ਫੀਮੇਲ-ਓਨਲੀ ਏਅਰਬੇਸ 'ਚ ਵੀ ਉਨ੍ਹਾਂ ਨੇ ਇਕ ਸਾਲ ਗੁਜ਼ਾਰਿਆ ਸੀ।
ਨੈਰੋਬੀ ਦੇ ਹੋਟਲ 'ਚ ਫਿਰ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
NEXT STORY