ਨਿਊਯਾਰਕ (ਭਾਸ਼ਾ) – ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਚੀਨ ’ਤੇ ਟੈਰਿਫ ਲਾਉਣ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ, ਕਿਉਂਕਿ ਚੀਨ ਨਾਲ ਅਮਰੀਕਾ ਦੇ ਸਬੰਧ ‘ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਰੂਸੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’
ਵੇਂਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਅਜੇ ਇਸ ਬਾਰੇ ਸੋਚ ਰਹੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਕੋਈ ਠੋਸ ਫੈਸਲਾ ਨਹੀਂ ਲਿਆ ਹੈ। ਵੇਂਸ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਟਰੰਪ ਰੂਸੀ ਤੇਲ ਖਰੀਦਣ ਲਈ ਭਾਰਤ ਵਰਗੇ ਦੇਸ਼ ’ਤੇ ਭਾਰੀ ਟੈਰਿਫ ਲਗਾ ਰਹੇ ਹਨ, ਤਾਂ ਕੀ ਅਮਰੀਕਾ ਚੀਨ ’ਤੇ ਵੀ ਇਸੇ ਤਰ੍ਹਾਂ ਦਾ ਟੈਰਿਫ ਲਗਾਵੇਗਾ ਕਿਉਂਕਿ ਚੀਨ ਵੀ ਰੂਸ ਤੋਂ ਤੇਲ ਖਰੀਦਦਾ ਹੈ।
ਵੇਂਸ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਚੀਨ ਦਾ ਮੁੱਦਾ ਥੋੜ੍ਹਾ ਹੋਰ ਗੁੰਝਲਦਾਰ ਹੈ ਕਿਉਂਕਿ ਚੀਨ ਨਾਲ ਸਾਡੇ ਸਬੰਧ ਕਈ ਹੋਰ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਰੂਸੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਟਰੰਪ ਆਪਣੇ ਬਦਲਾਂ ਦੀ ਸਮੀਖਿਆ ਕਰ ਰਹੇ ਹਨ ਅਤੇ ਉਹ ਯਕੀਨੀ ਤੌਰ ’ਤੇ ਢੁਕਵੇਂ ਸਮੇਂ ’ਤੇ ਇਸ ਬਾਰੇ ਫੈਸਲਾ ਲੈਣਗੇ।
ਆਸਿਮ ਮੁਨੀਰ ਤੋਂ ਬਾਅਦ ਬਿਲਾਵਲ ਦੀ ਗਿੱਦੜ-ਭਬਕੀ, ‘ਸਿੰਧੂ ਨਦੀ ’ਤੇ ਬੰਨ੍ਹ ਬਣਾਇਆ ਤਾਂ ਜੰਗ ਹੋਵੇਗੀ’
NEXT STORY