ਨਵੀਂ ਦਿੱਲੀ– ਭਾਰਤੀ ਪੁਰਸ਼ ਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਕਾਠਮੰਡੂ ਵਿਚ ਦੱਖਣੀ ਏਸ਼ੀਆ ਖੇਤਰੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਲੰਡਨ ਵਿਚ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ (ਡਬਲਯੂ. ਟੀ. ਟੀ. ਸੀ.) ਲਈ ਕੁਆਲੀਫਾਈ ਕਰ ਲਿਆ। ਮਹਿਲਾ ਤੇ ਪੁਰਸ਼ ਵਰਗ ਵਿਚ 16 ਏਸ਼ੀਆਈ ਕੋਟਾ ਸਥਾਨ ਉਪਲੱਬਧ ਸਨ।
ਮੱਧ ਏਸ਼ੀਆ, ਦੱਖਣੀ ਏਸ਼ੀਆ, ਦੱਖਣੀ ਪੂਰਬ ਏਸ਼ੀਆ ਤੇ ਪੱਛਮੀ ਏਸ਼ੀਆ ਤੋਂ ਚਾਰ ਖੇਤਰੀ ਚੈਂਪੀਅਨ ਇਸ ਲਈ ਸਿੱਧੇ ਕੁਆਲੀਫਾਈ ਕਰਦੇ ਹਨ। ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ 5 ਦੇਸ਼ਾਂ ਦੇ ਰਾਊਂਡ ਰੌਬਿਨ ਰੂਪ ਵਾਲੇ ਦੱਖਣੀ ਏਸ਼ੀਆਈ ਟੂਰਨਾਮੈਂਟ ਵਿਚ ਅਜੇਤੂ ਰਹੀਆਂ।
ਪੁਰਸ਼ ਟੀਮ ਵਿਚ ਆਕਾਸ਼ ਪਾਲ, ਰੌਨਿਤ ਭਾਂਜਾ,ਅਨਿਬਰਮ ਘੋਸ਼, ਪੀ. ਬੀ. ਅਭਿਨੰਦ ਤੇ ਦਿਵਿਆਂਸ਼ ਸ਼੍ਰੀਵਾਸਤਵ ਸਨ, ਜਿਨ੍ਹਾਂ ਨੇ ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ ਤੇ ਮਾਲਦੀਵ ਨੂੰ 3-0 ਨਾਲ ਹਰਾਇਆ। ਮਹਿਲਾ ਟੀਮ ਵਿਚ ਕ੍ਰਿਤਵਿਕਾ ਸਿਨ੍ਹਾ, ਐੱਸ. ਸੇਲਵਾਕੁਮਾਰ, ਤਨੀਸ਼ਾ ਕੋਟੇਚਾ, ਸਯਾਲੀ ਵਾਨੀ ਤੇ ਸਿੰਡ੍ਰੇਲ ਦਾਸ ਸਨ। ਉਨ੍ਹਾਂ ਨੇ ਇਨ੍ਹਾਂ ਚਾਰ ਟੀਮਾਂ ਨੂੰ ਇਸੇ ਫਰਕ ਨਾਲ ਹਰਾਇਆ।
IND vs ENG ; 5ਵੇਂ ਟੈਸਟ 'ਚ ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਧਾਕੜ ਖਿਡਾਰੀ ਪੂਰੇ ਮੈਚ 'ਚੋਂ ਹੋਇਆ ਬਾਹਰ
NEXT STORY