ਬਰਲਿਨ (ਭਾਸ਼ਾ)- ਜਰਮਨੀ ਵਿਚ ਲਗਭਗ 35 ਲੱਖ ਸੂਬਾ-ਪੱਧਰੀ ਕਰਮਚਾਰੀਆਂ ਅਤੇ ਨੌਕਰਸ਼ਾਹਾਂ ਨੂੰ ਅਗਲੇ ਸਾਲ 2.8 ਫ਼ੀਸਦੀ ਤਨਖ਼ਾਹ ਵਿਚ ਵਾਧਾ ਅਤੇ 1,300 ਯੂਰੋ (1,470 ਡਾਲਰ) ਦਾ ਟੈਕਸ-ਮੁਕਤ ਕੋਵਿਡ-19 ਬੋਨਸ ਮਿਲੇਗਾ। ਸੋਮਵਾਰ ਨੂੰ 2 ਯੂਨੀਅਨਾਂ ਵੱਲੋਂ ਘੋਸ਼ਿਤ ਸਮਝੌਤੇ ਵਿਚ ਮੈਡੀਕਲ ਅਤੇ ਦੇਖ਼ਭਾਲ ਪੇਸ਼ਿਆਂ ਵਿਚ ਕਰਮਚਾਰੀਆਂ ਲਈ ਉੱਚ ਤਨਖਾਹ ਵਿਚ ਵਾਧਾ ਅਤੇ ਜੋਖ਼ਮ ਭਰੇ ਵਾਤਾਵਰਣ ਵਿਚ ਕੰਮ ਲਈ ਭੁਗਤਾਨ ਅਤੇ ਅਪ੍ਰੈਂਟਿਸਾਂ ਅਤੇ ਇੰਟਰਨਾਂ ਲਈ 650 ਯੂਰੋ (735 ਡਾਲਰ) ਦਾ ਟੈਕਸ-ਮੁਕਤ ਬੋਨਸ ਵੀ ਮਿਲੇਗਾ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ
ਵੇਰਦੀ ਅਤੇ ਡੀ.ਬੀ.ਬੀ. ਯੂਨੀਅਨ ਵਿਚਕਾਰ ਸਹਿਮਤੀ ਬਣ ਗਈ ਹੈ। ਜਰਮਨੀ ਦੇ 16 ਸੂਬਿਆਂ ਵਿਚ ਖ਼ਾਸ ਕਰਕੇ ਸਿਹਤ ਖੇਤਰ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੜੀਵਾਰ ਹੜਤਾਲਾਂ ਕੀਤੀਆਂ ਸਨ। ਇਹ ਵਿਵਸਥਾ 2 ਸਾਲਾਂ ਲਈ ਲਾਗੂ ਹੋਵੇਗੀ। ਹੈਸੇ ਨੂੰ ਛੱਡ ਕੇ ਇਹ ਵਾਧਾ ਸਾਰੇ ਸੂਬਿਆਂ ਵਿਚ ਸਰਕਾਰੀ ਹਸਪਤਾਲਾਂ, ਸਕੂਲਾਂ, ਪੁਲਸ, ਫਾਇਰ ਸਰਵਿਸਿਜ਼ ਸੇਵਾਵਾਂ ਅਤੇ ਨੌਕਰਸ਼ਾਹਾਂ 'ਤੇ ਲਾਗੂ ਹੁੰਦਾ ਹੈ, ਜਿੱਥੇ ਪਿਛਲੇ ਮਹੀਨੇ ਅਜਿਹਾ ਸਮਝੌਤਾ ਹੋਇਆ ਸੀ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਫੋਟੋਸ਼ੂਟ ਕਰਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮਾਫ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ 134 ਨਵੇਂ ਮਾਮਲੇ ਦਰਜ
NEXT STORY