helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਕੀਤਾ ਪੁਲਸ...
ਨਿੱਜੀ ਪ੍ਰਾਪਤੀਆਂ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ,...
MWC 2025: ਆ ਗਿਆ ਦੁਨੀਆ ਦਾ ਪਹਿਲਾ PetPhone,...
ਸਕੂਲ ਨੇ ਆਪਣੇ ਵਾਸ਼ਰੂਮ 'ਚ ਲੱਗੇ ਸਾਰੇ ਸ਼ੀਸ਼ੇ ਹਟਾਏ,...
ਪੰਜਾਬ
ਮਨੋਰੰਜਨ
Photos
Videos
ਲਾਹੌਰ (ਭਾਸ਼ਾ) : ਪਾਕਿਸਤਾਨ ਪੁਲਸ ਨੇ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਵਿਚ ਕੱਪੜਿਆਂ ਦੇ ਇਕ ਬਰਾਂਡ ਲਈ ਬਿਨਾਂ ਸਿਰ ਢਕੇ ਫੋਟੋਸ਼ੂਟ ਕਰਾਏ ਜਾਣ ਦੇ ਬਾਅਦ ਪਾਕਿਸਤਾਨੀ ਮਾਡਲ ਅਤੇ ਟੈਕਸਟਾਈਲ ਬਰਾਂਡ ਖ਼ਿਲਾਫ਼ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੇ ਇਹ ਜਾਂਚ ਤਸਵੀਰਾਂ ਨੂੰ ਲੈ ਕੇ ਇਕ ਭਾਰਤੀ ਸਿੱਖ ਪੱਤਰਕਾਰ ਵੱਲੋਂ ਆਲੋਚਨਾ ਕੀਤੇ ਜਾਣ ਦੇ ਬਾਅਦ ਸ਼ੁਰੂ ਕੀਤੀ। ਆਜ਼ਾਦ ਪੱਤਰਕਾਰ ਰਵਿੰਦਰ ਸਿੰਘ ਨੇ ਟਵੀਟ ਕਰਕੇ ਜ਼ਿਕਰ ਕੀਤਾ ਕਿ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਭਾਈਚਾਰੇ ਪ੍ਰਤੀ ਨਿਰਾਦਰ ਨੂੰ ਵੀ ਰੇਖਾਂਕਿਤ ਕੀਤਾ। ਸਿੰਘ ਨੇ ਆਪਣੀ ਪੋਸਟ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਟੈਗ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ‘ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਔਰਤਾਂ ਦੇ ਕੱਪੜਿਆਂ ਲਈ ਬਿਨਾਂ ਸਿਰ ਢਕੇ ਮਾਡਲਿੰਗ ਕਰਕੇ ਲਾਹੌਰ ਦੀ ਇਕ ਮਹਿਲਾ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।’ ਗੁਰਦੁਆਰੇ ਵਿਚ ਆਪਣਾ ਸਿਰ ਢਕਣਾ ਜ਼ਰੂਰੀ ਹੈ ਅਤੇ ਇਸ ਨੂੰ ਇਸ ਪਵਿੱਤਰ ਸਥਾਨ ਪ੍ਰਤੀ ਸਨਮਾਨ ਦਿਖਾਉਣ ਦਾ ਇਕ ਤਰੀਕਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਿਸਦਾ ਹੈ ਅਜਿਹਾ
ਉਥੇ ਹੀ ਪੂਰੇ ਵਿਵਾਦ ’ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਮੰਨਤ ਕਲੋਥਿੰਗ’ ਬਰਾਂਡ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਮਾਫ਼ੀ ਮੰਗੀ ਅਤੇ ਇਸ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੇ ਅਕਾਊਂਟ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਉਨ੍ਹਾਂ ਵੱਲੋਂ ਕੀਤੇ ਗਏ ਕਿਸੇ ਵੀ ਫੋਟੋਸ਼ੂਟ ਦਾ ਹਿੱਸਾ ਸਨ। ਉਸ ਨੇ ਕਿਹਾ, ‘ਇਹ ਤਸਵੀਰਾਂ ਸਾਨੂੰ ਇਕ ਥਰਡ ਪਾਰਟੀ (ਬਲਾਗਰ) ਨੇ ਮੁਹੱਈਆ ਕਰਾਈਆਂ ਸਨ, ਜਿਸ ਵਿਚ ਸਾਡਾ ਪਹਿਰਾਵਾ ਪਹਿਨਾਇਆ ਗਿਆ ਸੀ।’ ਉਸ ਨੇ ਕਿਹਾ, ‘ਹਾਲਾਂਕਿ ਅਸੀਂ ਆਪਣੀ ਗ਼ਲਤੀ ਮੰਨਦੇ ਹਾਂ ਕਿ ਸਾਨੂੰ ਇਸ ਸਮੱਗਰੀ ਨੂੰ ਪੋਸਟ ਨਹੀਂ ਕਰਨਾ ਚਾਹੀਦਾ ਸੀ ਅਤੇ ਅਸੀਂ ਹਰ ਉਸ ਵਿਅਕਤੀ ਤੋਂ ਮਾਫ਼ੀ ਮੰਗਦੇ ਹਾਂ, ਜਿਸ ਨੂੰ ਠੇਸ ਪੁੱਜੀ ਹੈ।’ ਤਸਵੀਰਾਂ ਵਿਚ ਪੋਜ਼ ਦੇਣ ਵਾਲੀ ਮਾਡਲ/ਬਲਾਗਰ ਸੌਲੇਹਾ ਇਮਤਿਆਜ ਨੇ ਵੀ ਮਾਫ਼ੀ ਮੰਗਦੇ ਹੋਏ ਕਿਹਾ, ‘ਮੈਂ ਇਤਿਹਾਸ ਦੇ ਬਾਰੇ ਵਿਚ ਜਾਣਨ ਅਤੇ ਸਿੱਖ ਭਾਈਚਾਰੇ ਦੇ ਬਾਰੇ ਵਿਚ ਜਾਣਨ ਲਈ ਕਰਤਾਪੁਰ ਗਈ ਸੀ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ ਸੀ।’ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਹਾਲਾਂਕਿ ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੈ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੇ ਸੱਭਿਆਚਾਰ ਦਾ ਸਨਮਾਨ ਨਹੀਂ ਕਰਦੀ ਤਾਂ ਮੈਂ ਮਾਫ਼ੀ ਮੰਗਦੀ ਹਾਂ। ਮੈਂ ਸਿੱਖ ਸੱਭਿਆਚਾਰ ਦਾ ਬਹੁਤ ਸਨਮਾਨ ਕਰਦੀ ਹਾਂ ਅਤੇ ਮੈਂ ਸਮੁੱਚੇ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗਦੀ ਹਾਂ।’
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਰਾਜਨਬੀਰ ਸਿੰਘ ਦੀ ਸੜਕ ਹਾਦਸੇ 'ਚ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ
Stories You May Like
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਮੋਨਾਲੀਸਾ ਡਾਂਸ ਰੀਲ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਦੇਖੋ ਵੀਡੀਓ
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ...
ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
SKM ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਕਿਸਾਨਾਂ ਨੇ 5 ਮਾਰਚ ਲਈ ਕਰ 'ਤਾ ਵੱਡਾ...
ਈਰਾਨ ਦੇ ਉਪ ਰਾਸ਼ਟਰਪਤੀ ਜ਼ਰੀਫ ਨੇ ਦਿੱਤਾ ਅਸਤੀਫਾ
ਫਿਲੀਪੀਨ ਨੇ Trump 'ਤੇ ਜਤਾਇਆ ਭਰੋਸਾ, ਚੀਨ ਨੂੰ ਰੋਕਣ 'ਚ ਕਰਨਗੇ ਮਦਦ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 37 ਲੋਕ ਜ਼ਖਮੀ
ਬੰਗਲਾਦੇਸ਼: ਸੁਪਰੀਮ ਕੋਰਟ ਨੇ ਖਾਲਿਦਾ ਜ਼ਿਆ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਖਿਆ...
ਇਟਲੀ 'ਚ ਢੋਲ ਦੀ ਤਾਲ 'ਤੇ ਨੱਚੇ ਗੋਰੇ-ਗੋਰੀਆਂ, ਭੰਗੜੇ ਵਾਲਿਆਂ ਨੇ ਕਰਵਾਈ...
ਇਮਰਾਨ ਖਾਨ ਜੇਲ੍ਹ 'ਚ ਕਾਲ ਕੋਠੜੀ 'ਚ ਰਹਿਣ ਲਈ ਮਜਬੂਰ
ਪ੍ਰਮਾਣੂ ਸਮਝੌਤੇ ਦੇ ਨਿਰਮਾਤਾ ਈਰਾਨੀ ਮੰਤਰੀ ਨੇ ਦਿੱਤਾ ਅਸਤੀਫ਼ਾ
Subscribe Now!