ਵਾਸ਼ਿੰਗਟਨ— ਮੱਧ ਅਮਰੀਕੀ ਸੂਬੇ ਓਹੀਓ 'ਚ ਆਏ ਭਿਆਨਕ ਤੂਫਾਨ ਕਾਰਨ ਕਈ ਲੋਕ ਜ਼ਖਮੀ ਹੋ ਗਏ ਜਦਕਿ ਲੱਖਾਂ ਘਰਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਡੋਟੇਨ ਸ਼ਹਿਰ 'ਚ ਸੋਮਵਾਰ ਦੇਰ ਰਾਤ ਆਏ ਭਿਆਨਕ ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ ਤੇ ਦਰੱਖਤ ਜੜੋਂ ਪੁੱਟੇ ਗਏ। ਹੁਣ ਤੱਕ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਨੈਸ਼ਨਲ ਵੇਦਰ ਸਰਵਿਸ ਨੇ ਕਿਹਾ ਕਿ ਤੂਫਾਨ ਕਾਰਨ 50 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ ਤੇ ਤੂਫਾਨ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ 'ਚ ਹੜ੍ਹ ਦਾ ਵੀ ਖਤਰਾ ਬਣਿਆ ਹੋਇਆ ਹੈ। ਡੇਟੋਨ ਸ਼ਹਿਰ ਦੇ ਅਧਿਕਾਰਿਤ ਟਵਿਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਮੁਤਾਬਕ ਵਾਟਰ ਪਲਾਂਟ ਤੇ ਪੰਪ ਸਟੇਸ਼ਨਾਂ 'ਤੇ ਬਿਜਲੀ ਨਹੀਂ ਹੈ। ਰਾਹਤ ਕਰਮਚਾਰੀ ਰਾਹਤ ਤੇ ਬਚਾਅ ਕਾਰਜ ਦੇ ਨਾਲ-ਨਾਲ ਮਲਬਾ ਸਾਫ ਕਰਨ 'ਚ ਲੱਗੇ ਹੋਏ ਹਨ। ਮੋਂਟਾਗੋਮਰੀ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਆਪਦਾ ਕਰਮਚਾਰੀ ਗੈਸ ਲਾਈਨਾਂ ਨੂੰ ਬੰਦ ਕਰ ਰਹੇ ਹਨ ਤੇ ਮਲਬੇ 'ਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ੁਰੂਆਤੀ ਖਬਰਾਂ 'ਚ ਜ਼ਖਮੀਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਹੈ। ਮੱਧ ਅਮਰੀਕਾ 'ਚ ਇਕ ਹਫਤੇ ਦੇ ਅੰਦਰ ਆਇਆ ਇਹ ਤੀਜਾ ਤੂਫਾਨ ਹੈ। ਓਕਲਾਹਾਮਾ 'ਚ ਹਫਤੇ ਦੇ ਅਖੀਰ 'ਚ ਆਏ ਤੂਫਾਨ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 29 ਹੋਰ ਜ਼ਖਮੀ ਹੋਏ ਸਨ।
ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬੰਗਲਾਦੇਸ਼ ਦੇ ਰਾਸ਼ਟਰਪਤੀ ਹੋਣਗੇ ਸ਼ਾਮਲ
NEXT STORY