ਵਾਸ਼ਿੰਗਟਨ/ਬੀਜਿੰਗ - ਭਾਰਤ, ਅਮਰੀਕਾ, ਚੀਨ, ਕੈਨੇਡਾ ਸਮੇਤ ਕਈ ਦੇਸ਼ ਇਨ੍ਹਾਂ ਦਿਨੀਂ ਠੰਢ ਤੋਂ ਬੇਹਾਲ ਹਨ। ਕੜਾਕੇ ਦੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਵਿਚਾਲੇ ਉੱਤਰੀ-ਚੀਨ ਦੇ ਮੰਗੋਲੀਆ ਦੇ ਸਵਾਤਸ਼ਾਸੀ ਖੇਤਰ ਦੇ ਗੇਨਹੇ ਸ਼ਹਿਰ 'ਚ 2019 ਦੀ ਚਾਈਨਾ ਪੋਲ ਆਫ ਕੋਲਡ ਮੈਰਾਥਨ 'ਚ ਕਰੀਬ 1500 ਐਥਲੀਟਾਂ ਨੇ ਹਿੱਸਾ ਲਿਆ।

ਬੁੱਧਵਾਰ ਨੂੰ ਦੌੜ ਦੌਰਾਨ ਇਥੇ ਦਾ ਤਾਪਮਾਨ - 52 ਡਿਗਰੀ ਸੈਲਸੀਅਸ ਸੀ। ਇਸ ਲਈ ਬਰਫੀਲੇ ਮੈਦਾਨ 'ਚ ਰੇਸ ਦੌਰਾਨ ਐਥਲੀਟਾਂ ਦੇ ਚਿਹਰੇ ਅਤੇ ਸਰੀਰ 'ਤੇ ਬਰਫ ਦੀ ਪਰਤ ਜਮ੍ਹ ਗਈ। ਠੰਢ ਤੋਂ ਬਚਣ ਲਈ ਐਥਲੀਟਾਂ ਨੇ ਮੋਟੋ ਕੱਪੜੇ ਪਾਏ ਸਨ ਅਤੇ ਪੂਰੇ ਚਿਹਰੇ ਨੂੰ ਮਾਸਕ ਨਾਲ ਕਵਰ ਕੀਤਾ ਸੀ। ਆਯੋਜਕਾਂ ਮੁਤਾਬਕ, ਇਹ ਇਲਾਕਾ ਬਰਫੀਲੇ ਮੈਦਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚਾਈਨਾ ਕੋਲਡ ਪੋਲ ਮੈਰਾਥਨ ਹਰ ਸਾਲ ਹੁੰਦੀ ਹੈ।

2019 ਦੀ ਮੈਰਾਥਨ 'ਚ ਸ਼ਾਮਲ ਭਾਗੀਦਾਰਾਂ 'ਚ ਸਥਾਨਕ ਅਤੇ ਦੂਜੇ ਦੇਸ਼ਾਂ ਤੋਂ ਆਏ ਲੋਕ ਪਹੁੰਚੇ ਸਨ। ਦੌੜ 'ਚ ਸ਼ਾਮਲ ਸਾਰੇ ਐਥਲੀਟ ਪਹਿਲਾਂ 40 ਡਿਗਰੀ ਤੱਕ ਦੇ ਤਾਪਮਾਨ 'ਚ ਦੌੜਣ ਦੇ ਮਾਹਿਰ ਸਨ। ਗੇਨਹੇ ਚੀਨ ਦਾ ਸਭ ਤੋਂ ਠੰਢਾ ਸ਼ਹਿਰ ਹੈ, ਇਥੇ ਜ਼ਿਆਦਾਤਰ ਤਾਪਮਾਨ - 58 ਡਿਗਰੀ ਤੱਕ ਦਰਜ ਕੀਤਾ ਗਿਆ ਹੈ।
ਬ੍ਰਿਟੇਨ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
NEXT STORY