ਬੈਂਕਾਕ - ਥਾਈਲੈਂਡ ’ਚ ਚੱਲ ਰਹੇ ਬਿਊਟੀ ਕਾਂਟੈਸਟ ਮਿਸ ਯੂਨੀਵਰਸ ਈਵੈਂਟ ਦੌਰਾਨ ਵਿਵਾਦ ਵਧ ਗਿਆ। ਮਿਸ ਯੂਨੀਵਰਸ ਥਾਈਲੈਂਡ ਦੇ ਡਾਇਰੈਕਟਰ ਨਵਾਤ ਇਤਸਾਰਾਗ੍ਰਿਸਿਲ ਨੇ ਮੰਚ ’ਤੇ ਮਿਸ ਮੈਕਸੀਕੋ ਫਾਤਿਮਾ ਬੋਸ਼ ਨੂੰ ਸਾਰਿਆਂ ਦੇ ਸਾਹਮਣੇ ਝਿੜਕਦੇ ਹੋਏ ਬੇਵਕੂਫ ਕਹਿ ਦਿੱਤਾ। ਇਸਦੇ ਵਿਰੋਧ ’ਚ ਕਈ ਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਾਲ ਤੋਂ ਬਾਹਰ ਨਿਕਲ ਵਿਰੋਧ ਪ੍ਰਗਟ ਕੀਤਾ।
ਨਵਾਤ ਨੇ ਫਾਤਿਮਾ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਤੀਯੋਗਿਤਾ ਨਾਲ ਸਬੰਤ ਪ੍ਰਮੋਸ਼ਨਲ ਕੰਟੈਂਟ ਸ਼ੇਅਰ ਨਹੀਂ ਕੀਤੇ। ਜਦੋਂ ਫਾਤਿਮਾ ਨੇ ਇਸ ’ਤੇ ਇਤਰਾਜ਼ ਕੀਤਾ, ਤਾਂ ਨਵਾਤ ਨੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਉਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਜੋ ਵੀ ਉਸਦੇ ਸਮਰਥਨ ’ਚ ਆਵੇਗਾ, ਉਸ ਨੂੰ ਪ੍ਰਤੀਯੋਗਿਤਾ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਫਾਤਿਮਾ ਮੰਚ ਛੱਡ ਕੇ ਬਾਹਰ ਚਲੀ ਗਈ।
ਸੋਸ਼ਲ ਮੀਡੀਆ ’ਤੇ ਭਾਰੀ ਵਿਰੋਧ ਤੋਂ ਬਾਅਦ ਨਵਾਤ ਨੇ ਇਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਉਹ ਮੁਆਫੀ ਚਾਹੁੰਦੇ ਹਨ। ਘਟਨਾ ਤੋਂ ਬਾਅਦ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਨੇ ਨਵਾਤ ਦੇ ਵਿਵਹਾਰ ਨੂੰ ‘ਘਟੀਆ ਤੇ ਅਪਮਾਨਜਨਕ’ ਦੱਸਦੇ ਹੋਏ ਤਿੱਖੀ ਨਿੰਦਾ ਕੀਤੀ।
ਸੰਗਠਨ ਦੇ ਚੇਅਰਮੈਨ ਰਾਊਲ ਰੋਚਾ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਨਵਾਤ ਨੇ ਬਤੌਰ ਮੇਜ਼ਬਾਨ ਆਪਣੇ ਕਰਤੱਵ ਦਾ ਸਨਮਾਨ ਨਹੀਂ ਕੀਤਾ ਅਤੇ ਇਕ ਔਰਤ ਨੂੰ ਧਮਕਾ ਕੇ ਉਸਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ।
ਜਾਪਾਨ ’ਚ ਭਾਲੂਆਂ ਨੂੰ ਫੜਨ ਲਈ ਫੌਜ ਤਾਇਨਾਤ
NEXT STORY