ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਤੋਂ ਇਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 27 ਸਾਲਾ ਔਰਤ ਨੇ ਆਪਣੇ ਪਤੀ ਵਲੋਂ ਨਵਾਂ ਮੋਬਾਈਲ ਫੋਨ ਨਾ ਦਿਵਾਉਣ ਤੋਂ ਨਾਰਾਜ਼ ਹੋ ਕੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ।
10 ਹਜ਼ਾਰ ਦਾ ਮੰਗ ਰਹੀ ਸੀ ਫੋਨ
ਇਹ ਘਟਨਾ ਮੀਰਾਪੁਰ ਪੁਲਿਸ ਥਾਣਾ ਖੇਤਰ ਦੇ ਪਿੰਡ ਖੇੜੀ ਸਰਾਏ ਵਿੱਚ ਸ਼ੁੱਕਰਵਾਰ ਨੂੰ ਵਾਪਰੀ। ਮ੍ਰਿਤਕਾ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਰਾਧਿਕਾ ਦਾ ਪਤੀ ਆਸ਼ੀਸ਼ ਸ਼ਰਮਾ ਕੰਮ ਦੇ ਸਿਲਸਿਲੇ ਵਿੱਚ ਓਡੀਸ਼ਾ ਗਿਆ ਹੋਇਆ ਸੀ। ਰਾਧਿਕਾ ਦੀ ਸੱਸ ਪ੍ਰੇਮੋ ਨੇ ਦੱਸਿਆ ਕਿ ਉਹ 10,000 ਰੁਪਏ ਦੇ ਨਵੇਂ ਮੋਬਾਈਲ ਦੀ ਮੰਗ ਕਰ ਰਹੀ ਸੀ, ਪਰ ਆਸ਼ੀਸ਼ ਨੇ ਸਿਰਫ਼ 2,000 ਰੁਪਏ ਹੀ ਭੇਜੇ ਸਨ।
ਪਿੱਛੇ ਛੱਡ ਗਈ 3 ਸਾਲ ਦਾ ਪੁੱਤ
ਮ੍ਰਿਤਕਾ ਦਾ ਇਕ ਤਿੰਨ ਸਾਲ ਦਾ ਬੇਟਾ ਵੀ ਹੈ। ਮੀਰਾਪੁਰ ਦੇ ਥਾਣਾ ਇੰਚਾਰਜ ਰਾਜੀਵ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਪਾ ਸੈਂਟਰਾਂ 'ਤੇ ਪੁਲਸ ਦਾ ਵੱਡਾ ਛਾਪਾ! ਨੋਇਡਾ ਦੀਆਂ 3 ਥਾਵਾਂ ਤੋਂ ਕਈ ਨੌਜਵਾਨ ਮੁੰਡੇ-ਕੁੜੀਆਂ ਫੜੇ
NEXT STORY