ਸਿਓਲ— ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਹਾਲ 'ਚ ਆਪਣੇ ਦੇਸ਼ ਵਲੋਂ ਕੀਤੇ ਗਏ ਮਿਜ਼ਾਇਲ ਪ੍ਰੀਖਣ ਨੂੰ ਅਮਰੀਕਾ ਤੇ ਦੱਖਣੀ ਕੋਰੀਆ ਵਲੋਂ ਸੰਯੁਕਤ ਫੌਜੀ ਅਭਿਆਸ ਦਾ ਨਤੀਜਾ ਕਰਾਰ ਦਿੱਤਾ ਹੈ। ਕੋਰੀਆਈ ਸੈਂਟਰਲ ਨਿਊਜ਼ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਸ਼੍ਰੀ ਕਿਮ ਨੇ ਮਿਜ਼ਾਇਲ ਪ੍ਰੀਖਣ ਦੇ ਸਫਲ ਰਹਿਣ ਦੀ ਵੀ ਸ਼ਲਾਘਾ ਕੀਤੀ ਹੈ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਕੋਰੀਆ ਨੇ ਅਣਪਛਾਤੇ ਪ੍ਰੋਜੈਕਟਾਇਲਾਂ ਦਾ ਦੋ ਵਾਰ ਜਾਪਾਨ ਦੇ ਸਮੁੰਦਰ 'ਚ ਪ੍ਰੀਖਣ ਕੀਤਾ। ਇਸ ਤੋਂ ਪਹਿਲਾਂ ਵੀ ਉੱਤਰ ਕੋਰੀਆ ਨੇ ਦੋ ਹਫਤੇ ਤੋਂ ਵੀ ਘੱਟ ਸਮੇਂ 'ਚ ਘੱਟ ਦੂਰੀ ਦੀਆਂ ਤਿੰਨ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਦੱਖਣੀ ਕੋਰੀਆ ਨੇ ਸੋਮਵਾਰ ਨੂੰ ਸੰਯੁਕਤ ਫੌਜੀ ਅਭਿਆਨ ਦੀ ਸ਼ੁਰੂਆਤ ਕੀਤੀ। ਉੱਤਰੀ ਕੋਰੀਆ ਵਲੋਂ ਪ੍ਰਮਾਣੂ ਗੱਲਬਾਤ ਨੂੰ ਪਟੜੀ ਤੋਂ ਉਤਰਾਣ ਦੀ ਚਿਤਾਵਨੀ ਤੋਂ ਬਾਅਦ ਹਾਲਾਂਕਿ ਇਸ ਅਭਿਆਨ ਨੂੰ ਘੱਟ ਮਹੱਤਵ ਦਿੱਤਾ ਜਾ ਰਿਹਾ ਹੈ।
ਸੁਸ਼ਮਾ ਇਕ ਅਸਾਧਾਰਣ ਔਰਤ ਅਤੇ ਨੇਤਾ ਸੀ : UNGA ਮੁਖੀ
NEXT STORY