ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਜਾਰੀ ਹੈ।ਇਸ ਦੋਰਾਨ ਮੋਡਰਨਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕੋਰੋਨਾ ਵਾਇਰਸ ਵੈਕਸੀਨ ਵੱਡੀ ਉਮਰ ਦੇ ਲੋਕਾਂ ਦੇ ਨਾਲ-ਨਾਲ 12 ਤੋਂ 17 ਸਾਲ ਦੇ ਬੱਚਿਆਂ 'ਤੇ ਵੀ ਪ੍ਰਭਾਵੀ ਹੈ। ਜਿਸ ਮਗਰੋਂ ਇਸ ਵੈਕਸੀਨ ਨੂੰ ਅਮਰੀਕਾ ਵਿਚ ਬੱਚਿਆਂ ਲਈ ਦੂਜਾ ਵਿਕਲਪ ਬਣਾਇਆ ਜਾ ਸਕਦਾ ਹੈ। ਅਸਲ ਵਿਚ ਇੱਥੇ ਪਹਿਲਾਂ ਤੋਂ ਹੀ ਬੱਚਿਆਂ ਨੂੰ ਫਾਈਜ਼ਰ ਦੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਇਹਨਾਂ ਦੋਹਾਂ ਦੇ ਇਲਾਵਾ ਕਿਸੇ ਹੋਰ ਵੈਕਸੀਨ ਨਿਰਮਾਤਾ ਨੇ ਹੁਣ ਤੱਕ ਬੱਚਿਆਂ 'ਤੇ ਪ੍ਰਭਾਵ ਨੂੰ ਲੈਕੇ ਕੋਈ ਦਾਅਵਾ ਨਹੀਂ ਕੀਤਾ ਹੈ।
ਅਮਰੀਕਾ-ਕੈਨੇਡਾ ਵਿਚ ਬੱਚਿਆਂ ਨੂੰ ਲਗਾਇਆ ਜਾ ਰਿਹਾ ਟੀਕਾ
ਟੀਕਿਆਂ ਦੀ ਗਲੋਬਲ ਸਪਲਾਈ ਦੀ ਕਮੀ ਹਾਲੇ ਵੀ ਬਰਕਰਾਰ ਹੈ। ਦੁਨੀਆ ਦੇ ਜਿਆਦਾਤਰ ਦੇਸ਼ ਮਹਾਮਾਰੀ ਨਾਲ ਨਜਿੱਠਣ ਲਈ ਬਾਲਗਾਂ ਦੇ ਟੀਕਾਕਾਰਨ ਲਈ ਸੰਘਰਸ਼ ਕਰ ਰਹੇ ਹਨ। ਅਮਰੀਕਾ ਅਤੇ ਕੈਨੇਡਾ ਵਿਚਭਾਵੇਂਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਹੋਰ ਟੀਕੇ ਫਾਈਜ਼ਰ ਅਤੇ ਬਾਇਓਨਟੇਕ ਵੱਲੋਂ ਬਣਾਏ ਟੀਕੇ ਨੂੰ 12 ਸਾਲ ਦੇ ਉਮਰ ਵਰਗ ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ-ਕੋਵਿਡ-19 : ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ
ਸਾਹਮਣੇ ਆਈ ਰਿਪੋਰਟ
ਮੋਡਰਨਾ ਇਸ ਮਨਜ਼ੂਰੀ ਲਈ ਕਤਾਰ ਵਿਚ ਹੈ। ਉਸ ਨੇ ਕਿਹਾ ਕਿ ਉਹ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਬਾਲਗਾਂ ਨਾਲ ਸੰਬੰਧਤ ਆਪਣੇ ਅੰਕੜਿਆਂ ਨੂੰ ਅਮਰੀਕੀ ਖਾਧ ਅਤੇ ਡਰੱਗ ਪ੍ਰਸ਼ਾਸਨ ਅਤੇ ਹੋਰ ਗਲੋਬਲ ਰੈਗੁਲੇਟਰਾਂ ਨੂੰ ਸੌਂਪੇਗਾ। ਕੰਪਨੀ ਨੇ 12 ਤੋਂ 17 ਸਾਲ ਸਾਲ ਦੀ ਉਮਰ ਵਰਗ ਦੇ 3700 ਬੱਚਿਆਂ 'ਤੇ ਅਧਿਐਨ ਕੀਤਾ। ਸ਼ੁਰੁਆਤੀ ਨਤੀਜਿਆਂ ਵਿਚ ਨਜ਼ਰ ਆਇਆ ਕਿ ਟੀਕਾ ਬਾਲਗਾਂ ਦੀ ਤਰ੍ਹਾਂ ਹੀ ਨੌਜਵਾਨਾਂ ਦੇ ਪ੍ਰਤੀਰੋਧੀ ਸਿਸਟਮ ਦੀ ਸੁਰੱਖਿਆ ਦਾ ਕੰਮ ਕਰਦਾ ਹੈ। ਬਾਂਹ ਵਿਚ ਸੋਜ, ਸਿਰਦਰਦ ਅਤੇ ਥਕਾਵਟ ਜਿਵੇਂ ਉਸੇ ਤਰ੍ਹਾਂ ਦੇ ਅਸਥਾਈ ਅਸਰ ਵੀ ਨਜ਼ਰ ਆਉਂਦੇ ਹਨ।
ਬੱਚਿਆਂ 'ਤੇ 93 ਫੀਸਦੀ ਪ੍ਰਭਾਵੀ ਹੋਣ ਦਾ ਦਾਅਵਾ
ਮੋਡਰਨਾ ਟੀਕੇ ਦੀਆਂ ਦੋ ਖੁਰਾਕਾਂ ਲੈਣ ਵਾਲਿਆਂ ਵਿਚ ਕੋਵਿਡ-19 ਨਹੀਂ ਮਿਲਿਆ ਜਦਕਿ ਜਿਹੜੇ ਬੱਚਿਆਂ ਨੂੰ ਡਮੀ ਟੀਕੇ ਲਗਾਏ ਗਏ ਸਨ ਉਹਨਾਂ ਵਿਚ ਚਾਰ ਮਾਮਲੇ ਮਿਲੇ। ਕੰਪਨ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਪਹਿਲੀ ਖੁਰਾਕ ਦੋ ਹਫ਼ਤੇ ਬਾਅਦ 93 ਫੀਸਦੀ ਪ੍ਰਭਾਵੀ ਰਹੀ। ਬਾਲਗਾਂ ਦੀ ਤੁਲਨਾ ਵਿਚ ਬੱਚਿਆਂ ਵਿਚ ਕੋਵਿਡ-19 ਤੋਂ ਗੰਭੀਰ ਰੂਪ ਨਾਲ ਬੀਮਾਰ ਪੈਣ ਦਾ ਜ਼ੋਖਮ ਘੱਟ ਰਹਿੰਦਾ ਹੈ ਪਰ ਉਙ ਦੇਸ਼ ਦੇ ਕੇਰੋਨਾ ਵਾਇਰਸ ਮਾਮਲਿਆਂ ਦੇ 14 ਫੀਸਦੀ ਦੀ ਨੁਮਾਇੰਦਗੀ ਕਰਦੇ ਹਨ। ਅਮੇਰਿਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੇ ਅੰਕੜਿਆਂ ਮੁਤਾਬਕ ਇਕੱਲੇ ਅਮਰੀਕਾ ਵਿਚ ਘੱਟੋ-ਘੱਟ 316 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਵੱਡੀ ਗਿਣਤੀ ਵਿਚ ਬੱਚੇ ਟੀਕਾਕਰਨ ਲਈ ਕੇਂਦਰਾਂ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਮੋਡਰਨਾ ਨੇ ਕਿਹਾ ਹੈ ਕਿ ਉਹ ਆਪਣੀ ਸਿੰਗਲ ਡੋਜ਼ ਕੋਵਿਡ ਵੈਕਸੀਨ ਨੂੰ ਅਗਲੇ ਸਾਲ ਭਾਰਤ ਵਿਚ ਉਤਾਰ ਸਕਦੀ ਹੈ। ਇਸ ਲਈ ਕੰਪਨੀ ਭਾਰਤ ਵਿਚ 5 ਕਰੋੜ ਵੈਕਸੀਨ ਉਤਾਰਨ ਲਈ ਸਿਪਲਾ ਸਮੇਤ ਦੇਸ਼ ਦੀਆਂ ਕਈ ਫਾਰਮਾ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ 'ਚ ਗੈਰ-ਮੁਸਲਿਮਾਂ ਲਈ ਨਿਕਲੀ ਸਵੀਪਰ-ਚਪੜਾਸੀ ਦੀ ਨੌਕਰੀ, ਭੜਕੇ ਹਿੰਦੂ
NEXT STORY