ਵਾਸ਼ਿੰਗਟਨ- ਅਮਰੀਕੀ ਦਵਾਈ ਕੰਪਨੀ ਮੋਡੇਰਨਾ ਨੇ ਹੁਣ ਸਾਲ 2021 ਵਿਚ ਕੋਰੋਨਾ ਵਾਇਰਸ ਦੀਆਂ 50 ਕਰੋੜ ਦੀ ਥਾਂ 60 ਕਰੋੜ ਖੁਰਾਕਾਂ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਮੋਡੇਰਨਾ ਨੇ ਆਪਣੀ ਕੋਰੋਨਾ ਵੈਕਸੀਨ ਦੀ ਖੁਰਾਕ ਦੀ ਸਪਲਾਈ ਦੀ ਮਾਤਰਾ ਨੂੰ ਵਧਾ ਦਿੱਤਾ ਹੈ। ਇਸ ਦੇ ਤਹਿਤ ਹੁਣ ਵਿਸ਼ਵ ਪੱਧਰ 'ਤੇ 50 ਕਰੋੜ ਦੀ ਥਾਂ 60 ਕਰੋੜ ਖੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਕੰਪਨੀ 2021 ਵਿਚ ਸੰਭਾਵਿਤ ਰੂਪ ਨਾਲ ਵੱਧ ਤੋਂ ਵੱਧ ਲਗਭਗ 100 ਕਰੋੜ ਖੁਰਾਕਾਂ ਬਣਾਉਣ ਲਈ ਨਿਵੇਸ਼ ਅਤੇ ਕਰਮਚਾਰੀਆਂ ਜੋੜਨ ਦਾ ਕੰਮ ਜਾਰੀ ਰੱਖ ਰਹੀ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਵੀ ਮੋਡੇਰਨਾ ਨਾਲ ਕੋਰੋਨਾ ਵੈਕਸੀਨ ਲਈ ਸਮਝੌਤਾ ਕੀਤਾ ਹੈ। ਇਜ਼ਰਾਇਲ ਦੇ ਸਿਹਤ ਮੰਤਰਾਲੇ ਮੁਤਾਬਕ 60 ਲੱਖ ਖੁਰਾਕਾਂ ਲਈ ਸੌਦਾ ਹੋ ਗਿਆ ਹੈ ਤੇ ਇਨ੍ਹਾਂ ਦੀ ਪਹਿਲੀ ਖੇਪ ਇਸੇ ਮਹੀਨੇ ਪੁੱਜਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਤੀਜਾ ਦੇਸ਼ ਹੈ, ਜਿਸ ਨੇ ਮੋਡੇਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ।
ਮੋਡੇਰਨਾ ਵੈਕਸੀਨ ਨੂੰ ਹੁਣ ਤੱਕ ਅਮਰੀਕਾ ਤੇ ਕੈਨੇਡਾ ਵਿਚ ਵਰਤੋਂ ਲਈ ਮਨਜ਼ੂਰੀ ਮਿਲੀ ਸੀ। ਇਸ ਦੇ ਨਾਲ ਹੀ ਯੂਰਪੀ ਯੂਨੀਅਨ, ਬ੍ਰਿਟੇਨ, ਸਿੰਗਾਪੁਰ, ਸਵਿਟਜ਼ਰਲੈਂਡ ਵਲੋਂ ਇਸ ਦੀ ਵਰਤੋਂ ਦੀ ਮਨਜ਼ੂਰੀ 'ਤੇ ਫ਼ੈਸਲਾ ਹੋਣਾ ਬਾਕੀ ਹੈ। ਇਜ਼ਰਾਇਲ ਨੇ ਸਭ ਤੋਂ ਤੇਜ਼ ਟੀਕਾਕਰਨ ਦਾ ਟੀਚਾ ਰੱਖਿਆ ਹੈ ਤੇ ਇਸ ਦਾ ਕਹਿਣਾ ਹੈ ਕਿ ਇਹ ਜਨਵਰੀ ਦੇ ਅਖੀਰ ਤੱਕ ਪੂਰੇ ਦੇਸ਼ ਨੂੰ ਕੋਰੋਨਾ ਟੀਕਾ ਲਗਾ ਦੇਵੇਗਾ।
ਪਾਕਿ ਸੁਪਰੀਮ ਕੋਰਟ ਦਾ ਆਦੇਸ਼, 2 ਹਫਤੇ 'ਚ ਬਣਾਇਆ ਜਾਵੇ ਮੰਦਰ
NEXT STORY