ਥਾਈਲੈਂਡ— ਕੋਰੋਨਾ ਵਾਇਰਸ ਕਾਰਨ ਜਿੱਥੇ ਦੁਨੀਆ ਭਰ 'ਚ ਕਾਰੋਬਾਰ ਅਤੇ ਸ਼ਹਿਰ ਬੰਦ ਹੋ ਰਹੇ ਹਨ, ਉੱਥੇ ਹੀ ਕਈ ਦੇਸ਼ਾਂ ਨੇ ਸੈਲਾਨੀਆਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਹਾਲਾਤ 'ਚ ਸੈਲਾਨੀਆਂ ਨਾਲ ਜੁੜੇ ਵਪਾਰ ਕਰਨ ਵਾਲੇ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਪਰ ਇਨਸਾਨਾਂ ਦੇ ਨਾਲ ਹੀ ਜਾਨਵਰਾਂ 'ਤੇ ਵੀ ਇਸ ਦੀ ਮਾਰ ਪੈ ਰਹੀ ਹੈ। ਥਾਈਲੈਂਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਸਿਰਫ ਇਕ ਕੇਲੇ ਕਾਰਨ ਸੈਂਕੜੇ ਭੁੱਖੇ ਬਾਂਦਰ ਆਪਸ 'ਚ ਲੜ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਇੱਥੇ ਸੈਲਾਨੀਆਂ ਦੀ ਕਮੀ ਹੋ ਗਈ ਹੈ ਤੇ ਸੈਲਾਨੀਆਂ ਤੋਂ ਮਿਲਣ ਵਾਲੇ ਫਲਾਂ ਦਾ ਸੁਆਦ ਲੈਣ ਵਾਲੇ ਜਾਨਵਰ ਹੁਣ ਭੁੱਖ ਨਾਲ ਤੜਫ ਰਹੇ ਹਨ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਹ ਖਬਰ ਥਾਈਲੈਂਡ ਦੇ ਸ਼ਹਿਰ ਲੋਪਬੁਰੀ ਦੀ ਹੈ ਜੋ ਇਕ ਸੈਲਾਨੀ ਸਥਾਨ ਹੈ ਅਤੇ ਕੋਰੋਨਾ ਕਾਰਨ ਇੱਥੇ ਪਿਛਲੇ ਕੁਝ ਹਫਤਿਆਂ 'ਚ ਸੈਲਾਨੀਆਂ ਦਾ ਆਉਣਾ ਘੱਟ ਹੋ ਗਿਆ ਹੈ। ਅਜਿਹੇ 'ਚ ਇੱਥੇ ਰਹਿਣ ਵਾਲੇ ਬਾਂਦਰਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਕਿਉਂਕਿ ਇਹ ਬਾਂਦਰ ਸੈਲਾਨੀਆਂ ਤੋਂ ਮਿਲਣ ਵਾਲੇ ਭੋਜਨ-ਫਲਾਂ 'ਤੇ ਹੀ ਨਿਰਭਰ ਰਹਿੰਦੇ ਹਨ। ਇਸ ਦੇ ਨਾਲ ਹੀ ਸ਼ਹਿਰਾਂ 'ਚ ਵੀ ਬਾਜ਼ਾਰ ਬੰਦ ਹੋਣ ਕਾਰਨ ਇਨ੍ਹਾਂ ਬਾਂਦਰਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਹੈ।
ਬਿਲ ਗੇਟਸ ਨੇ ਮਾਈਕ੍ਰੋਸਾਫਟ ਦੇ ਨਿਰਦੇਸ਼ਕ ਮੰਡਲ ਤੋਂ ਦਿੱਤਾ ਅਸਤੀਫਾ
NEXT STORY