ਗੰਗਟੋਕ- ਪੂਰਬੀ ਸਿੱਕਮ 'ਚ ਤਸੋਮਗੋ ਝੀਲ ਕੋਲ ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾ ਲਿਆ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੇਰਾਥਾਂਗ ਅਤੇ ਉਸ ਦੇ ਨੇੜੇ-ਤੇੜੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਕਾਰਨ ਸੜਕ ਪ੍ਰਭਾਵਿਤ ਹੋ ਗਈਆਂ, ਜਿਸ ਨਾਲ 15ਵੇਂ ਮੀਲ ਅਤੇ ਤਸੋਮਗੋ ਝੀਲ ਵਿਚਾਲੇ ਸੈਲਾਨੀਆਂ ਦੇ 541 ਵਾਹਨ ਫਸ ਗਏ।
ਉਨ੍ਹਾਂ ਦੱਸਿਆ ਕਿ ਤਾਲਮੇਲ ਕੋਸ਼ਿਸ਼ਾਂ ਰਾਹੀਂ 2,736 ਸੈਲਾਨੀਆਂ ਨੂੰ ਲਿਜਾ ਰਹੇ ਸਾਰੇ ਵਾਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ ਅਤੇ ਇਹ ਮੁਹਿੰਮ ਮੰਗਲਵਾਰ ਰਾਤ ਨੂੰ ਖ਼ਤਮ ਹੋਈ। ਸੈਰ-ਸਪਾਟਾ ਵਿਭਾਗ ਨੇ ਸੈਲਾਨੀਆਂ ਅਤੇ ਟੂਰ ਸੰਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਸੰਬੰਧੀ ਚਿਤਾਵਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਬਰਫ਼ਬਾਰੀ ਦੀ ਸਥਿਤੀ 'ਚ ਯਾਤਰਾ ਕਰਦੇ ਸਮੇਂ ਜ਼ਰੂਰੀ ਰੂਪ ਨਾਲ 'ਸਨੋਅ ਚੇਨ' ਦਾ ਇਤਸੇਮਾਲ ਕਰਨ ਸਮੇਤ ਵਾਹਨਾਂ 'ਚ ਸਾਰੇ ਜ਼ਰੂਰੀ ਸਰੋਤ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਨੋਖੇ ਵਿਆਹ ਨੇ ਚੱਕਰਾਂ 'ਚ ਪਾਏ ਬਾਰਾਤੀ! ਕੌਣ ਕਿਸਦਾ? ਇੱਕੋ ਜਿਹੇ ਚਿਹਰੇ, ਇੱਕੋ ਜਿਹਾ ਪਹਿਰਾਵਾ
NEXT STORY