ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੇ ਇਕ ਹਸਪਤਾਲ ਵਿਚ 91 ਘੰਟਿਆਂ ਦੇ ਸਮੇਂ ਦੌਰਾਨ 100 ਤੋਂ ਵੱਧ ਬੱਚਿਆਂ ਨੇ ਜਨਮ ਲੈ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਟੈਕਸਾਸ ਵਿਚ ਬੇਲਰ ਸਕੌਟ ਐਂਡ ਵ੍ਹਾਈਟ ਆਲ ਸੇਂਟਸ ਮੈਡੀਕਲ ਸੈਂਟਰ - ਫੋਰਟ ਵਰਥ 'ਚ ਐਂਡਰਿਊਜ਼ ਵੂਮੈਨਜ਼ ਹਸਪਤਾਲ ਵਿਖੇ ਲੇਬਰ ਅਤੇ ਡਿਲਿਵਰੀ ਡਾਕਟਰਾਂ ਦੀਆਂ ਟੀਮਾਂ ਕੁੱਲ 91 ਘੰਟੇ ਵਿਅਸਥ ਰਹੀਆਂ। 24 ਜੂਨ ਨੂੰ ਹਸਪਤਾਲ ਵਿਚ 47 ਘੰਟਿਆਂ ਦੌਰਾਨ 52 ਬੱਚਿਆਂ ਨੇ ਜਨਮ ਲਿਆ ਅਤੇ ਇਸ ਦੇ 4 ਦਿਨਾਂ ਬਾਅਦ ਹੀ, ਹੋਰ 55 ਬੱਚਿਆਂ ਨੇ ਤਕਰੀਬਨ 44 ਘੰਟਿਆਂ ਵਿਚ ਜਨਮ ਲਿਆ।
ਇੰਨੀ ਵੱਡੀ ਗਿਣਤੀ ਵਿਚ ਬੱਚਿਆਂ ਦਾ ਜਨਮ ਹੋਣ ਕਾਰਨ ਹਸਪਤਾਲ ਨੇ ਇਕ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ, 2018 ਵਿਚ ਇਸ ਹਸਪਤਾਲ 'ਚ 41 ਘੰਟਿਆਂ ਵਿਚ 48 ਬੱਚੇ ਜੰਮੇ ਸਨ। ਇਸ ਹਸਪਤਾਲ ਵਿਚ ਹਰ ਰੋਜ਼ ਔਸਤਨ 16 ਜਣੇਪੇ ਹੁੰਦੇ ਹਨ, ਅਤੇ 2020 ਵਿਚ ਇਸ ਹਸਪਤਾਲ ਨੇ ਤਕਰੀਬਨ 6,000 ਨਵਜੰਮੇ ਬੱਚਿਆਂ ਦਾ ਸਵਾਗਤ ਕੀਤਾ ਸੀ।
ਪਾਕਿਸਤਾਨ: ਪੰਜਾਬ ਸਰਕਾਰ ਟਰਾਂਸਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ
NEXT STORY