ਰਿਓ ਡਿ ਜਿਨੇਰੀਓ– ਬ੍ਰਾਜ਼ੀਲ ’ਚ ਕੋਰੋਨਾ ਮਹਾਮਾਰੀ ਨਾਲ 5 ਲੱਖ ਤੋਂ ਵੱਧ ਮੌਤਾਂ ਹੋਣ ’ਤੇ ਕਈ ਸ਼ਹਿਰਾਂ ’ਚ ਰਾਸ਼ਟਰਪਤੀ ਵਿਰੁੱਧ ਸੜਕਾਂ ’ਤੇ ਪ੍ਰਦਰਸ਼ਨ ਹੋਇਆ। ਹਜ਼ਾਰਾਂ ਲੋਕ ਝੰਡੇ ਲੈ ਕੇ ਰਿਓ ਡਿ ਜਿਨੇਰੀਓ ’ਚ ਇਕੱਠੇ ਹੋਏ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ,‘ਗੈੱਟ ਆਊਟ ਬੋਲਸੋਨਾਰੋ, ਭੁੱਖਮਰੀ ਤੇ ਬੇਰੋਜ਼ਗਾਰੀ ਦੀ ਸਰਕਾਰ।’
ਇਹ ਖ਼ਬਰ ਪੜ੍ਹੋ-ਕੋਵਿਡ ਦੀ ਦੂਜੀ ਲਹਿਰ ਦੇ ਬਾਵਜੂਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਸਲ ਕੀਤੀਆਂ ਕਈ ਉਪਲੱਬਧੀਆਂ
ਰਿਓ ’ਚ ਪ੍ਰਦਰਸ਼ਨ ’ਚ ਸ਼ਾਮਲ 20 ਸਾਲਾ ਵਿਦਿਆਰਥਣ ਇਸਾਬੇਲ ਗੋਲਜੋਰ ਨੇ ਕਿਹਾ,‘ਬ੍ਰਾਜ਼ੀਲ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਇਹ ਦੇਸ਼ ਪੂਰੀ ਦੁਨੀਆ ’ਚ ਟੀਕਾਕਰਨ ਲਈ ਇਕ ਮਿਸਾਲੀ ਦੇਸ਼ ਸੀ। ਸਾਡੀਆਂ ਸੰਸਥਾਵਾਂ ਦਾ ਬਹੁਤ ਨਾਂ ਹੈ ਪਰ ਅੱਜ ਅਸੀਂ ਇਕ ਦੁਖਦਾਇਕ ਹਾਲਤ ’ਚ ਹਾਂ।’ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੁਝ ਹੋਰ ਪੋਸਟਰਾਂ ’ਤੇ ਲਿਖਿਆ ਸੀ,‘5 ਲੱਖ ਲੋਕਾਂ ਦੀ ਮੌਤ, ਇਹ ਉਸ ਦੀ ਗਲਤੀ ਹੈ।’ ਇਸੇ ਤਰ੍ਹਾਂ ਬ੍ਰਾਜ਼ੀਲ ਦੇ ਕਈ ਸੂਬਿਆਂ ’ਚ ਪ੍ਰਦਰਸ਼ਨ ਹੋਏ। ਰਿਓ ’ਚ ਪ੍ਰਦਰਸ਼ਕਾਰੀਆਂ ਨੇ ‘ਗੈੱਟ ਆਊਟ ਬੋਲਸੋਨਾਰੋ, ਕਤਲੇਆਮ ਕਰਨ ਵਾਲਾ’ ਦੇ ਨਾਅਰੇ ਲਗਾਏ। ਇਨ੍ਹਾਂ ’ਚੋਂ ਕੁਝ ਨੇ ਸਾਬਕਾ ਖੱਬੇਪੱਖੀ ਰਾਸ਼ਟਰਪਤੀ ਲੂਈਸ ਇਨਾਸੀਓ ਲੁਲਾ ਡੀ ਸਿਲਵਾ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਵੀ ਪਹਿਣੀਆਂ ਹੋਈਆਂ ਸਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ
ਕੋਰੋਨਾ ਨਾਲ ਮਰਨ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ
ਰਿਓ ’ਚ ਪ੍ਰਦਰਸ਼ਨਕਾਰੀਆਂ ਨੇ ਕੋਰੋਨਾ ਨਾਲ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਸਾਓ ਪਾਓਲੋ ’ਚ ਵੀ ਪ੍ਰਦਰਸ਼ਨਕਾਰੀਆਂ ਨੇ ਵਾਇਰਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗਾਂਧੀ ’ਤੇ ਆਧਾਰਿਤ ਡਾਕੂਮੈਂਟਰੀ ਨੇ ਨਿਊਯਾਰਕ ਫਿਲਮ ਫੈਸਟੀਵਲ ’ਚ ਜਿੱਤਿਆ ਐਵਾਰਡ
NEXT STORY