ਲੰਡਨ (ਪੋਸਟ ਬਿਊਰੋ)- ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਯੂ.ਈ.ਐਫ.ਏ ਚੈਂਪੀਅਨਜ਼ ਲੀਗ ਫਾਈਨਲ ਦੌਰਾਨ ਸੁਰੱਖਿਆ ਉਪਾਵਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੰਡਨ ਦੀ ਮੈਟਰੋਪੋਲੀਟਨ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਅਲ ਮੈਡਰਿਡ ਅਤੇ ਬੋਰੂਸੀਆ ਡਾਰਟਮੰਡ ਵਿਚਾਲੇ ਚੈਂਪੀਅਨਜ਼ ਲੀਗ ਫੁੱਟਬਾਲ ਮੈਚ ਸ਼ਨੀਵਾਰ ਨੂੰ ਵੈਂਬਲੇ ਸਟੇਡੀਅਮ 'ਚ ਹੋਇਆ, ਜੋ ਪਹਿਲੀ ਟੀਮ ਦੇ ਹੱਕ 'ਚ ਖ਼ਤਮ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਦੂਜੀ ਵਾਰ ਮੁਲਤਵੀ
ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "ਅਧਿਕਾਰੀਆਂ ਨੇ ਵੈਂਬਲੇ ਵਿੱਚ 53 ਗ੍ਰਿਫ਼ਤਾਰੀਆਂ ਕੀਤੀਆਂ ਹਨ - ਪੰਜ ਪਿੱਚ 'ਤੇ ਹਮਲੇ ਲਈ ਅਤੇ ਜ਼ਿਆਦਾਤਰ ਨੂੰ ਸੁਰੱਖਿਆ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਲਈ।" ਪੁਲਸ ਨੇ ਕਿਹਾ ਕਿ ਜ਼ਿਆਦਾਤਰ ਗੈਰ-ਕਾਨੂੰਨੀ ਢੰਗ ਨਾਲ ਸਟੇਡੀਅਮ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਅਤੇ ਸਟੇਡੀਅਮ ਦੇ ਕਰਮਚਾਰੀਆਂ ਦੁਆਰਾ ਅਸਫਲ ਕਰ ਦਿੱਤਾ ਗਿਆ ਸੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਦੂਜੀ ਵਾਰ ਮੁਲਤਵੀ
NEXT STORY