ਬੀਜਿੰਗ-ਚੀਨ 'ਚ 58 ਹਜ਼ਾਰ ਤੋਂ ਵਧੇਰੇ ਨਕਲੀ ਕੋਰੋਨਾ ਵੈਕਸੀਨ ਦੇ ਉਤਪਾਦ ਅਤੇ ਵੰਡ ਦੇ ਕਈ ਮਾਮਲਿਆਂ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਚੀਨ ਦੇ ਵਕੀਲ ਜਨਰਲ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਕੋਂਗ ਨਾਂ ਵਜੋਂ ਪਛਾਣ ਕੀਤੇ ਗਏ ਸ਼ੱਕੀਆਂ ਦਾ ਇਕ ਨਕਲੀ ਸਮੂਹ ਨਕਲੀ ਵੈਕਸੀਨ ਦਾ ਉਤਪਾਦ ਕਰ ਇਸ ਦੀ ਤਸਕਰੀ 'ਚ ਸ਼ਾਮਲ ਰਿਹਾ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਮਿੰਨੀਸੋਟਾ 'ਚ ਸਿਹਤ ਕੇਂਦਰ 'ਚ ਗੋਲੀਬਾਰੀ, ਇਕ ਦੀ ਮੌਤ ਤੇ ਚਾਰ ਜ਼ਖਮੀ
ਇਸ ਸਮੂਹ ਨੇ ਨਕਲੀ ਵੈਕਸੀਨ ਦੀਆਂ 600 ਡੋਜ਼ ਪਿਛਲੇ ਸਾਲ 11 ਨਵੰਬਰ ਨੂੰ ਹਾਂਗਕਾਂਗ ਭੇਜੀਆਂ ਸੀ ਅਤੇ ਦੂਜੇ ਦਿਨ ਇਸ ਨੂੰ ਅਣਜਾਣ ਖਾੜੀ ਥਾਵਾਂ ਲਈ ਭੇਜ ਦਿੱਤਾ ਗਿਆ। ਇਸ ਤਰ੍ਹਾਂ ਨਕਲੀ ਵੈਕਸੀਨ ਦੀਆਂ 1200 ਡੋਜ਼ ਦੀ ਦੂਜੀ ਖੇਪ ਵੀ 12 ਨਵੰਬਰ ਨੂੰ ਹਾਂਗਕਾਗਂ ਭੇਜੀ ਗਈ ਸੀ ਪਰ ਕੁਝ ਲੋਕਾਂ ਦੇ ਫੜੇ ਜਾਣ ਕਾਰਣ ਦੋ ਹਫਤੇ ਬਾਅਦ ਵੈਕਸੀਨ ਦੀ ਇਸ ਖੇਪ ਨੂੰ ਤਬਾਹ ਕਰ ਦਿੱਤਾ ਗਿਆ। ਬਿਆਨ ਮੁਤਾਬਕ ਚੀਨ ਪੁਲਸ ਨੇ ਨਕਲੀ ਵੈਕਸੀਨ ਨਾਲ ਸੰਬੰਧਿਤ 21 ਮਾਮਲਿਆਂ 'ਚ ਹੁਣ ਤੱਕ ਕਰੀਬ 70 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ -ਕਾਬੁਲ - ਬੰਬ ਧਮਾਕੇ 'ਚ ਪੁਲਸ ਪ੍ਰਮੁੱਖ ਤੇ ਉਸ ਦੇ ਬਾਡੀਗਾਰਡ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕਾਬੁਲ - ਬੰਬ ਧਮਾਕੇ 'ਚ ਪੁਲਸ ਪ੍ਰਮੁੱਖ ਤੇ ਉਸ ਦੇ ਬਾਡੀਗਾਰਡ ਦੀ ਮੌਤ
NEXT STORY