ਲਾਸ ਏਂਜਲਸ (ਵਾਰਤਾ): ਅਮਰੀਕੀ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦਾ ਅਮਰੀਕਾ ਵਿਚ ਪ੍ਰਭਾਵ ਸ਼ੁਰੂ ਹੋਣ ਤੋਂ ਬਾਅਦ ਤੋਂ 1 ਕਰੋੜ 28 ਲੱਖ ਤੋਂ ਵੱਧ ਬੱਚੇ ਸੰਕਰਮਿਤ ਹੋਏ ਹਨ। ਰਿਪੋਰਟ ਅਨੁਸਾਰ ਪਿਛਲੇ ਚਾਰ ਹਫ਼ਤਿਆਂ ਵਿੱਚ ਇੱਕ ਲੱਖ 30 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਪਿਛਲੇ ਸਤੰਬਰ ਦੇ ਆਖਰੀ ਹਫ਼ਤੇ ਵਿੱਚ ਲਗਭਗ 78 ਲੱਖ ਬੱਚਿਆਂ ਵਿੱਚ ਸੰਕਰਮਣ ਦੇ ਵਾਧੂ ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਦੀ ਲਾਗ ਨਾਲ ਸੰਕਰਮਿਤ ਹੋਏ ਲੋਕਾਂ ਵਿੱਚ 19 ਪ੍ਰਤੀਸ਼ਤ ਬੱਚੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਸਾਵਧਾਨ! ਪਹਿਲੀ ਵਾਰ ਜਿਉਂਦੇ ਇਨਸਾਨ ਦੇ ਫੇਫੜਿਆਂ 'ਚ ਮਿਲਿਆ 'ਪਲਾਸਟਿਕ'
31 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਬੱਚਿਆਂ ਵਿੱਚ ਸੰਕਰਮਣ ਦੀ ਪ੍ਰਤੀਸ਼ਤਤਾ ਵਧ ਕੇ 16.6 ਪ੍ਰਤੀਸ਼ਤ ਹੋ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅੰਕੜਿਆਂ ਦੇ ਮੱਦੇਨਜ਼ਰ ਦੇਸ਼ 'ਚ ਕੋਰੋਨਾ ਦੇ ਨਵੇਂ ਰੂਪਾਂ ਕਾਰਨ ਹੋਣ ਵਾਲੀ ਬੀਮਾਰੀ ਦੇ ਘਾਤਕ ਪ੍ਰਭਾਵ ਅਤੇ ਲੰਬੇ ਸਮੇਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਉਮਰ-ਅਧਾਰਿਤ ਅੰਕੜਿਆਂ ਦੀ ਜ਼ਿਆਦਾ ਗਿਣਤੀ ਇਕੱਠੀ ਕਰਨ ਦੀ ਲੋੜ ਹੈ। ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ 'ਤੇ ਇਸ ਮਹਾਮਾਰੀ ਦੇ ਤੁਰੰਤ ਪ੍ਰਭਾਵ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ ਪਰ ਇਸ ਤੋਂ ਵੀ ਮਹੱਤਵਪੂਰਨ ਹੈ ਬੱਚਿਆਂ ਅਤੇ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਡੂੰਘੇ ਪ੍ਰਭਾਵਾਂ ਦਾ ਪਤਾ ਲਗਾਉਣਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
IFFRAS ਦੀ ਰਿਪੋਰਟ 'ਚ ਖ਼ੁਲਾਸਾ - ਈਸ਼ਨਿੰਦਾ ਕਾਨੂੰਨ ਪਾਕਿਸਤਾਨੀਆਂ 'ਤੇ ਪੈ ਰਿਹਾ ਹੈ ਭਾਰੀ
NEXT STORY