ਰਬਾਤ(ਸਿਨਹੂਆ) ਮੋਰੱਕੋ ਦੇ ਸੁਰੱਖਿਆ ਬਲਾਂ ਨੇ ਕੇਂਦਰੀ ਸ਼ਹਿਰ ਤਿੰਗੀਰ ਨੇੜੇ 1.48 ਟਨ ਕੈਨਾਬਿਸ ਜ਼ਬਤ ਕੀਤੀ। ਬੁੱਧਵਾਰ ਨੂੰ ਦੇਸ਼ ਦੇ ਸਰਕਾਰੀ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ ਚਲਾਈ ਮੁਹਿੰਮ ਵਿਚ 50 ਅਤੇ 54 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਾਬੰਦੀਸ਼ੁਦਾ ਪਦਾਰਥ ਨੂੰ ਇਕ ਮੋਰੱਕੋ-ਰਜਿਸਟਰਡ ਟਰੱਕ ਦੇ ਅੰਦਰ ਛੁਪਾਇਆ ਗਿਆ ਸੀ।
ਨਸ਼ਿਆਂ ਤੇ ਅਪਰਾਧ ਬਾਰੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਮੁਤਾਬਕ ਪਿਛਲੇ ਇਕ ਦਹਾਕੇ ਦੌਰਾਨ ਨਸ਼ਿਆਂ ਦੀ ਤਸਕਰੀ ਖਿਲਾਫ ਕਾਰਵਾਈ ਦੇ ਬਾਵਜੂਦ ਮੋਰੱਕੋ ਨਸ਼ੀਲੇ ਪਲਾਂਟ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ।
UN ਦੇ ਅਧਿਕਾਰਾਂ ਦੀ ਮੁਖੀ ਨੇ CAA ਵਿਰੁੱਧ ਦਾਇਰ ਕੀਤੀ ਪਟੀਸ਼ਨ
NEXT STORY