ਲੰਡਨ (ਭਾਸ਼ਾ)- ਭਾਰਤ ਦੀ ਵਧੇਰੇ ਆਬਾਦੀ ਇਕ ਮਜ਼ਬੂਤ ਨੇਤਾ ਚਾਹੁੰਦੀ ਹੈ ਅਤੇ ਉਹ ਰਾਸ਼ਟਰੀ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਹੈ। ਵਿਸ਼ਵ ਦੇ 3 ਸਭ ਤੋਂ ਵੱਡੇ ਲੋਕਤੰਤਰ ਸਮੇਤ 19 ਦੇਸ਼ਾਂ ਵਿਚ ਵੋਟਰਾਂ ਨੂੰ ਲੈ ਕੇ ਕੀਤੇ ਗਏ ਸਰਵੇਖਣ ਵਿਚ ਇਹ ਦਾਅਵਾ ਕੀਤਾ ਗਿਆ ਹੈ। ‘ਇੰਟਰਨੈਸ਼ਨਲ ਇੰਸਟੀਚਿਊਟ ਆਫ ਡੈਮੋਕ੍ਰੇਸੀ ਐਂਡ ਇਲੈਕਟ੍ਰੋਰਲ ਅਸਿਸਟੈਂਟਸ’ (ਇੰਟਰਨੈਸ਼ਨਲ ਆਈਡੀਆ) ਵੱਲੋਂ ਵੀਰਵਾਰ ਨੂੰ ‘ਲੋਕਤੰਤਰ ਦੀਆਂ ਧਾਰਨਾਵਾਂ : ਦੁਨੀਆ ਭਰ ਵਿਚ ਲੋਕਤੰਤਰ ਦਾ ਮੁਲਾਂਕਣ’ ਕੀਤੇ ਜਾਣ ਦੇ ਬਾਰੇ ਵਿਚ ਇਕ ਸਰਵੇਖਣ ਨਾਂ' ਦੀ ਰਿਪੋਰਟ ਜਾਰੀ ਕੀਤੀ ਗਈ। ਭਾਰਤ, ਅਮਰੀਕਾ, ਡੈਨਮਾਰਕ, ਇਟਲੀ, ਬ੍ਰਾਜ਼ੀਲ, ਪਾਕਿਸਤਾਨ ਅਤੇ ਇਰਾਕ ਸਮੇਤ 19 ਦੇਸ਼ਾਂ ਵਿਚ ਸਰਵੇਖਣ ਕੀਤਾ ਗਿਆ। ਤਾਈਵਾਨ, ਚਿੱਲੀ, ਕੋਲੰਬੀਆ, ਦੱਖਣੀ ਗਾਂਬੀਆ, ਲੇਬਨਾਨ, ਲਿਥੁਆਨੀਆ, ਰੋਮਾਨੀਆ, ਸੈਨੇਗਲ, ਸੀਏਰਾ ਲਿਓਨ, ਸੋਲੋਮਨ ਆਈਲੈਂਡਸ, ਦੱਖਣੀ ਕੋਰੀਆ ਅਤੇ ਤਨਜਾਨੀਆ ਵਿਚ ਵੀ ਸਰਵੇਖਣ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ
ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਸਰਵੇਖਣ ਕੀਤਾ ਗਿਆ, ਉਨ੍ਹਾਂ ਵਿਚ ਲੋਕ ਆਪਣੀਆਂ ਸਰਕਾਰਾਂ ਤੋਂ ਆਮਤੌਰ ’ਤੇ ਸੰਤੁਸ਼ਟ ਹੋਣ ਦੀ ਬਜਾਏ ਵਧੇਰੇ ਅਸੰਤੁਸ਼ਟ ਦਿਖਾਈ ਦਿੱਤੇ ਪਰ ਭਾਰਤ ਅਤੇ ਤਨਜਾਨੀਆ ਵਿਚ ਲੋਕ ਆਪਣੀਆਂ ਸਰਕਾਰਾਂ ਪ੍ਰਤੀ ਸੰਤੁਸ਼ਟ ਦਿਖਾਈ ਦਿੱਤੇ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਤਨਜਾਨੀਆ ਵਿਚ ਕ੍ਰਮਵਾਰ 59 ਅਤੇ 79 ਫ਼ੀਸਦੀ ਲੋਕਾਂ ਨੇ ਆਪਣੀਆਂ ਰਾਸ਼ਟਰੀ ਸਰਕਾਰਾਂ ਦੇ ਪ੍ਰਤੀ ਪੂਰੀ ਤਸੱਲੀ ਪ੍ਰਗਟਾਈ ਹੈ। ਅਧਿਐਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਰੇਲੂ ਪੱਧਰ 'ਤੇ ਪ੍ਰਵਾਨਗੀ ਰੇਟਿੰਗ ਲੰਬੇ ਸਮੇਂ ਤੋਂ 66 ਫ਼ੀਸਦੀ ਜਾਂ ਇਸ ਤੋਂ ਵੱਧ ਬਣੀ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਈ ਭਾਰਤੀ ਇੱਕ "ਮਜ਼ਬੂਤ" ਨੇਤਾ ਚਾਹੁੰਦੇ ਹਨ। ਇਹ ਅਧਿਐਨ ਇਸ ਸਾਲ ਜਨਵਰੀ ਵਿਚ ਭਾਰਤ ਵਿਚ ਅਤੇ ਪਿਛਲੇ ਸਾਲ ਹੋਰ ਦੇਸ਼ਾਂ ਵਿਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ ਹੈ ਭਾਰਤ, ਅਧਿਐਨ 'ਚ ਹੋਇਆ ਖ਼ੁਲਾਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸਭ ਤੋਂ ਮਹਿੰਗੀਆਂ ਚੋਣਾਂ ਦੇ ਮਾਮਲੇ ’ਚ ਭਾਰਤ ਤੇ ਅਮਰੀਕਾ ਵਿਚਾਲੇ ਮੁਕਾਬਲਾ, 1 ਲੱਖ ਕਰੋੜ ਤੋਂ ਵੱਧ ਖ਼ਰਚੇ ਦਾ ਅਨੁਮਾਨ
NEXT STORY