ਬਰਮਿੰਘਮ (ਸੰਜੀਵ ਭਨੋਟ): 15 ਅਗਸਤ ਨੂੰ ਜਿੱਥੇ ਦੇਸ਼ ਵਿਦੇਸ਼ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ, ਉੱਥੇ ਹੀ ਇੰਗਲੈਂਡ ਦੇ ਸਾਰੇ ਹੀ ਭਾਰਤੀ ਮੂਲ ਨਿਵਾਸੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਇਹ ਦਿਹਾੜਾ ਮਨਾਇਆ। ਵੈਸਟ ਮਿਡਲੈਂਡ ਦੇ ਕਸਬੇ ਵਿਚ ਮਾਤਾ ਦਾ ਮੰਦਰ ਡਡਲੀ ਵਲੋਂ ਬੜੀ ਧੂਮ ਧਾਮ ਨਾਲ ਆਜ਼ਾਦੀ ਦਿਹਾੜਾਮਨਾਇਆ ਗਿਆ ਤੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ ਗਿਆ।
ਜ਼ਿਕਰਯੋਗ ਹੈ ਕੀ ਵੱਡੀ ਗਿਣਤੀ ਵਿੱਚ ਜਿੱਥੇ ਬਜ਼ੁਰਗ ਜਵਾਨ ਤੇ ਬੀਬੀਆਂ ਨੇ ਸ਼ਿਰਕਤ ਕੀਤੀ ਉੱਥੇ ਬੱਚਿਆਂ ਦੀ ਗਿਣਤੀ ਵੀ ਸਲਾਹੁਣਯੋਗ ਸੀ। ਦੇਸ਼ ਦਾ ਰਾਸ਼ਟਰੀ ਗੀਤ ਵੀ ਬੱਚਿਆਂ ਨੇ ਗਾਇਆ ਤੇ ਭਾਰਤ ਬਾਰੇ ਆਪਣੇ ਵਿਚਾਰ ਦੱਸੇ ਮੰਦਰ ਦੇ ਪ੍ਰਧਾਨ ਅਤੁਲ ਅਗਰਵਾਲ ਜੀ ਨੇ ਆਏ ਹੋਏ ਮਹਿਮਾਨਾਂ ਦੇ ਸਵਾਗਤ ਲਈ ਧੰਨਵਾਦੀ ਸ਼ਬਦ ਕਹੇ।ਇੰਗਲੈਂਡ ਦੇ ਵੱਖ ਵੱਖ ਇਲਾਕਿਆਂ ਤੋਂ ਭਾਰਤੀ ਮੂਲ ਦੇ ਨਿਵਾਸੀਆਂ ਨੇ ਹਾਜ਼ਰੀ ਭਰੀ।
ਆਏ ਹੋਏ ਬੁਲਾਰਿਆਂ ਵਲੋਂ ਵੀ ਸਭ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਨਾਲ-ਨਾਲ ਸਾਂਝੀ ਵਾਲਤਾ ਲਈ ਵੀ ਸੰਦੇਸ਼ ਦਿੱਤਾ ਗਿਆ। ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਛੋਟੀ ਬੱਚੀ ਰੀਆ ਸਿਨਹਾ ਵਲੋਂ ਵਾਈਲਨ 'ਤੇ ਰਾਸ਼ਟਰੀ ਗੀਤ ਦੀ ਧੁਨ ਵਜਾਈ ਗਈ। ਇੰਗਲੈਂਡ ਵਿੱਚ ਰੇਡੀਓ ਤੇ ਟੀਵੀ ਪੇਸ਼ਕਾਰ ਮੀਤੂ ਸਿੰਘ ਹੁਣਾਂ ਨੇ ਵੀ ਦੇਸ਼ ਭਗਤੀ ਗੀਤ ਤੇ ਕੋਰਿਓਗਰਾਫ਼ੀ ਪੇਸ਼ ਕੀਤੀ ਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਰੇਨੂ ਅਗਰਵਾਲ ਹੁਣਾਂ ਆਪਣੀ ਮਧੁਰ ਆਵਾਜ਼ ਵਿੱਚ 'ਭਾਰਤ ਦੇਸ਼ ਹੈ ਮੇਰਾ' ਗੀਤ ਗਾ ਕੇ ਸਰੋਤੇ ਕੀਲੇ ਗਏ। ਚਾਂਦਨੀ ਸਿਨਹਾ ਅਤੇ ਦਾਇਤੀ ਸੇਨ ਗੁਪਤਾ ਜੀ ਨੇ ਦੋਗਾਣਾ ਗੀਤ ਬੰਗਾਲੀ ਭਾਸ਼ਾ ਵਿਚ ਗਾਇਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਤਿਰੰਗੇ ਦੇ ਰੰਗਾਂ 'ਚ ਰੌਸ਼ਨ ਹੋਈ 'ਵਨ ਵਰਲਡ ਟਰੇਡ ਸੈਂਟਰ' ਇਮਾਰਤ
ਭਾਰਤੀ ਦੂਤਾਵਾਸ ਤੋਂ ਮੁੱਖ ਮਹਿਮਾਨ ਤਿਆਗੀ ਜੀ ਨੇ ਹਾਜ਼ਰੀ ਭਰੀ।ਗੁਜਰਾਤੀ ਮੁਸਲਿਮ ਭਾਈਚਾਰੇ ਇੰਗਲੈਂਡ ਦੇ ਮੁਖੀ ਸ਼ਕੀਲ ਪਠਾਣ ਜੀ ਨੇ ਵੀ ਆਪਸੀ ਪ੍ਰੇਮ ਪਿਆਰ ਦੀ ਅਪੀਲ ਕੀਤੀ।ਮੰਦਰ ਪ੍ਰਧਾਨ ਹੁਣਾ ਨੇ ਦੱਸਿਆ ਕਿ ਮੰਦਰ ਵਿਚ ਬਾਲ ਗੋਕੁਲਮ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਹਿੰਦੂ ਸਿੱਖ ਮੁਸਲਿਮ, ਪੋਲਿਸ਼ ਤੇ ਬੁਲਗਾਰੀਆ ਦੇ ਬੱਚੇ ਜੁੜੇ ਹਨ। ਇਸ ਮੰਦਰ ਵਿਚ ਬਿਨਾਂ ਕਿਸੇ ਭੇਦ ਭਾਵ ਦੇ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਅਤੁਲ ਅਗਰਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਮੰਦਰ ਵਲੋਂ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਸਰਟੀਫਿਕੇਟ ਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੰਡੇ।
ਤਾਲਿਬਾਨ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਦੁਨੀਆ ਭਰ 'ਚ ਪ੍ਰਦਰਸ਼ਨ, ਉੱਠੀ ਪਾਬੰਦੀ ਲਾਉਣ ਦੀ ਮੰਗ
NEXT STORY