ਇੰਟਰਨੈਸ਼ਨਲ ਡੈਸਕ- ਇੱਕ ਮਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਉਸ ਦਾ ਬੱਚਾ ਹੁੰਦਾ ਹੈ। ਹਾਲਾਤ ਭਾਵੇਂ ਕਿੰਨੇ ਵੀ ਮਾੜੇ ਕਿਉਂ ਨਾ ਹੋ ਜਾਣ, ਮਾਂ ਕਦੇ ਵੀ ਆਪਣੇ ਦਿਲ ਦੇ ਟੁਕੜੇ ਨੂੰ ਖ਼ਦ ਤੋਂ ਦੂਰ ਨਹੀਂ ਕਰਦੀ ਪਰ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ਦੇ ਟੈਕਸਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੰਦਿਆਂ ਹੀ ਉਸ ਨੂੰ ਵੇਚਣ ਲਈ ਸੋਸ਼ਲ ਮੀਡੀਆ 'ਤੇ ਬੋਲੀ ਲਗਾ ਦਿੱਤੀ। ਹਾਲਾਂਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਜੂਨੀਪਰ ਬ੍ਰਾਇਸਨ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: ਸਕੂਲਾਂ 'ਚ ਐਨਰਜੀ ਡਰਿੰਕ 'ਤੇ ਪਾਬੰਦੀ, ਇਸ ਕਾਰਨ ਸਰਕਾਰ ਨੇ ਲਿਆ ਫੈਸਲਾ
ਜੂਨੀਪਰ ਬ੍ਰਾਇਸਨ ਨੇ ਆਪਣੇ ਬੱਚੇ ਦੀ ਇੱਕ ਫੋਟੋ ਲਈ ਅਤੇ ਉਸਨੂੰ ਗੋਦ ਦੇਣ ਲਈ ਸੋਸ਼ਲ ਮੀਡੀਆ 'ਤੇ ਇੱਕ ਆਨਲਾਈਨ ਗਰੁੱਪ ਵਿੱਚ ਪੋਸਟ ਸਾਂਝੀ ਕੀਤੀ ਸੀ। ਉਸ ਪੋਸਟ ਵਿਚ ਲਿਖਿਆ, ਜਨਮ ਦੇਣ ਵਾਲੀ ਮਾਂ ਗੋਦ ਲੈਣ ਵਾਲੇ ਮਾਪਿਆਂ ਦੀ ਭਾਲ ਕਰ ਰਹੀ ਹੈ। ਆਪਣੀ ਪੋਸਟ 'ਚ ਉਸ ਨੇ ਬੱਚੇ ਨੂੰ ਦੇਣ ਦੇ ਬਦਲੇ ਪੈਸਿਆਂ ਦੀ ਮੰਗ ਵੀ ਕੀਤੀ। ਪੁਲਸ ਰਿਕਾਰਡ ਮੁਤਾਬਕ ਜੂਨੀਪਰ ਨੇ ਕਿਹਾ ਕਿ ਉਸਨੂੰ ਇੱਕ ਅਪਾਰਟਮੈਂਟ ਵਿੱਚ ਜਾਣ ਲਈ ਜਾਂ ਨਵੇਂ ਘਰ ਲਈ ਡਾਊਨ ਪੇਮੈਂਟ ਲਈ ਪੈਸੇ ਦੀ ਲੋੜ ਸੀ। ਬ੍ਰਾਇਸਨ ਦੀ ਅਪੀਲ 'ਤੇ ਕੁੱਲ 7 ਪਰਿਵਾਰਾਂ ਨੇ ਬੱਚੇ ਨੂੰ ਗੋਦ ਲੈਣ ਦੀ ਇੱਛਾ ਪ੍ਰਗਟਾਈ। ਇੱਕ ਪਰਿਵਾਰ ਨੇ ਬੱਚੇ ਨੂੰ ਲੈਣ ਲਈ 300 ਮੀਲ ਦਾ ਸਫ਼ਰ ਕੀਤਾ, ਪਰ ਜਦੋਂ ਜੂਨੀਪਰ ਨੇ ਪੈਸੇ ਦੀ ਮੰਗ ਕੀਤੀ, ਤਾਂ ਉਹ ਬੱਚੇ ਦੇ ਬਿਨਾਂ ਵਾਪਸ ਪਰਤ ਗਏ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ
ਇਸ ਤਰ੍ਹਾਂ ਮਾਮਲਾ ਪੁਲਸ ਤੱਕ ਪਹੁੰਚਿਆ
ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਵੈਂਡੀ ਵਿਲੀਅਮਜ਼ ਨਾਂ ਦੀ ਸਥਾਨਕ ਔਰਤ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਨੂੰ ਗੋਦ ਲੈਣ ਦੀ ਇੱਛਾ ਪ੍ਰਗਟਾਈ ਸੀ। ਉਹ ਜੂਨੀਪਰ ਜਣੇਪੇ ਦੌਰਾਨ ਹਸਪਤਾਲ ਲੈ ਕੇ ਗਈ ਅਤੇ ਉਸ ਨਾਲ ਉਥੇ ਹੀ ਰਹੀ। ਕਈ ਦਿਨ ਉਸ ਨਾਲ ਬਿਤਾਉਣ ਤੋਂ ਬਾਅਦ ਉਹ ਕਾਨੂੰਨੀ ਤੌਰ 'ਤੇ ਬੱਚੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ। ਜਦੋਂ ਉਸਨੇ ਬ੍ਰਾਇਸਨ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਵਿਲੀਅਮਜ਼ ਨੂੰ ਹਸਪਤਾਲ ਤੋਂ ਕੱਢਵਾ ਦਿੱਤਾ। ਇਹ ਸਭ ਦੇਖ ਕੇ ਵਿਲੀਅਮਜ਼ ਨੇ ਚਾਈਲਡ ਪ੍ਰੋਟੈਕਸ਼ਨ ਸਰਵਿਸਿਜ਼ ਨੂੰ ਫੋਨ ਕੀਤਾ ਅਤੇ ਬੱਚੇ ਨੂੰ ਵੇਚੇ ਜਾਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਹੁਣ ਇਹ ਆਖ ਕੀਤਾ ਸੰਬੋਧਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਖ਼ਸ ਨੇ ਜਿੱਤੇ 50 ਮਿਲੀਅਨ ਡਾਲਰ, ਹੁਣ ਬਣਾਈ ਇਹ ਯੋਜਨਾ
NEXT STORY