ਗ੍ਰੇਟਰ ਨੋਇਡਾ : ਪਾਕਿਸਤਾਨ ਤੋਂ ਆਪਣੇ ਚਾਰ ਬੱਚਿਆਂ ਨਾਲ ਭਾਰਤ ਆਈ ਸੀਮਾ ਹੈਦਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਮੰਗਲਵਾਰ ਨੂੰ ਸੀਮਾ ਹੈਦਰ ਨੇ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਇਸ ਖੁਸ਼ਖਬਰੀ ਤੋਂ ਬਾਅਦ ਉਨ੍ਹਾਂ ਦੇ ਘਰ ਅਤੇ ਰਬੂਪੁਰਾ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਹੈ।
ਹੁਣ 6 ਬੱਚਿਆਂ ਦੀ ਮਾਂ ਬਣੀ ਸੀਮਾ
ਡਾਕਟਰਾਂ ਅਨੁਸਾਰ ਮਾਂ ਅਤੇ ਨਵਜੰਮਿਆ ਬੱਚਾ ਦੋਵੇਂ ਪੂਰੀ ਤਰ੍ਹਾਂ ਸਵਸਥ ਹਨ। ਦੱਸਣਯੋਗ ਹੈ ਕਿ ਇਸ ਬੇਟੇ ਦੇ ਜਨਮ ਨਾਲ ਸੀਮਾ ਹੈਦਰ ਹੁਣ 6 ਬੱਚਿਆਂ ਦੀ ਮਾਂ ਬਣ ਗਈ ਹੈ। ਸੀਮਾ ਦੇ ਪਹਿਲੇ ਪਤੀ ਗੁਲਾਮ ਹੈਦਰ ਤੋਂ ਚਾਰ ਬੱਚੇ ਹਨ, ਜਦਕਿ ਸਚਿਨ ਮੀਣਾ ਨਾਲ ਹੁਣ ਉਸਦੇ ਦੋ ਬੱਚੇ (ਇੱਕ ਬੇਟੀ ਅਤੇ ਇੱਕ ਬੇਟਾ) ਹੋ ਗਏ ਹਨ।
11 ਮਹੀਨਿਆਂ ਵਿੱਚ ਦੂਜੀ ਵਾਰ ਮਿਲੀ ਖੁਸ਼ਖਬਰੀ
ਸੀਮਾ ਅਤੇ ਸਚਿਨ ਦੇ ਘਰ ਬਹੁਤ ਜਲਦੀ ਦੁਬਾਰਾ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਇਸ ਤੋਂ ਪਹਿਲਾਂ 18 ਮਾਰਚ 2025 ਨੂੰ ਸੀਮਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਯਾਨੀ ਕਿ ਲਗਭਗ 11 ਮਹੀਨਿਆਂ ਦੇ ਅੰਦਰ ਹੀ ਸਚਿਨ ਅਤੇ ਸੀਮਾ ਦੇ ਘਰ ਦੂਜੀ ਵਾਰ ਕਿਲਕਾਰੀ ਗੂੰਜੀ ਹੈ।
ਆਨਲਾਈਨ ਗੇਮ ਰਾਹੀਂ ਹੋਇਆ ਸੀ ਪਿਆਰ
ਜ਼ਿਕਰਯੋਗ ਹੈ ਕਿ ਸੀਮਾ ਹੈਦਰ ਉਸ ਸਮੇਂ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਜਦੋਂ ਉਹ ਆਨਲਾਈਨ ਗੇਮ (PUBG) ਰਾਹੀਂ ਹੋਏ ਪਿਆਰ ਖ਼ਾਤਰ ਨੇਪਾਲ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਪਹੁੰਚੀ ਸੀ। ਉਹ ਆਪਣੇ ਨਾਲ ਆਪਣੇ ਚਾਰ ਬੱਚਿਆਂ ਨੂੰ ਵੀ ਲੈ ਕੇ ਆਈ ਸੀ ਅਤੇ ਉਦੋਂ ਤੋਂ ਹੀ ਗ੍ਰੇਟਰ ਨੋਇਡਾ ਵਿੱਚ ਸਚਿਨ ਮੀਣਾ ਨਾਲ ਰਹਿ ਰਹੀ ਹੈ।
ਸੋਸ਼ਲ ਮੀਡੀਆ 'ਤੇ ਰਹਿੰਦੇ ਹਨ ਸਰਗਰਮ
ਸੀਮਾ ਅਤੇ ਸਚਿਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਰੋਜ਼ਾਨਾ ਜੀਵਨ ਦੀਆਂ ਵੀਡੀਓਜ਼ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਨਵਾਂ ਘਰ ਵੀ ਬਣਾਇਆ ਸੀ। ਹੁਣ ਬੇਟੇ ਦੇ ਜਨਮ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਗੁਆਂਢੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਕਰਨਾਟਕ ਦੇ ਮੰਤਰੀ ਦੇ ‘ਕੁੱਤੇ’ ਵਾਲੇ ਬਿਆਨ ’ਤੇ ਘਮਸਾਨ
NEXT STORY