ਇੰਟਰਨੈਸ਼ਨਲ ਡੈਸਕ : ਫਰਾਂਸ ਦੀ ਨੈਸ਼ਨਲ ਅਸੈਂਬਲੀ ਵਿੱਚ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੱਟੜ ਖੱਬੇ ਪੱਖੀ ਲੇਸ ਇਨਸੋਮੀਜ਼ (ਐਲਐਫਆਈ) ਪਾਰਟੀ ਦੇ ਇਕ ਪ੍ਰਤੀਨਿਧੀ ਸੇਬੇਸਟੀਅਨ ਡੇਲੋਗੂ ਨੇ ਗਾਜ਼ਾ ਵਿੱਚ ਸਥਿਤੀ ਵੱਲ ਧਿਆਨ ਖਿੱਚਣ ਲਈ ਫਲਸਤੀਨੀ ਝੰਡਾ ਲਹਿਰਾਇਆ। ਇਸ ਤੋਂ ਬਾਅਦ ਵਿਧਾਨ ਸਭਾ ਮੁਖੀ ਨੇ ਸੰਸਦ ਦੇ ਹੇਠਲੇ ਸਦਨ ਦਾ ਦੁਪਹਿਰ ਦਾ ਸੈਸ਼ਨ ਮੁਲਤਵੀ ਕਰ ਦਿੱਤਾ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਯੇਲ ਬਰਾਊਨ-ਪਿਵਾਟ ਨੇ ਸੈਸ਼ਨ ਨੂੰ ਮੁਲਤਵੀ ਕਰਦੇ ਹੋਏ ਕਿਹਾ, "ਇਹ ਬਰਦਾਸ਼ਤ ਯੋਗ ਨਹੀਂ ਹੈ।"
ਇਹ ਵੀ ਪੜ੍ਹੋ - ਨਿਊਯਾਰਕ 'ਚ ਰਹਿਣਾ ਹੋਇਆ ਔਖਾ, ਹੋਟਲਾਂ ਦੀਆਂ ਨਵੀਆਂ ਨੀਤੀਆਂ ਨੇ ਲੋਕਾਂ ਦਾ ਕੱਢਿਆ ਤ੍ਰਾਹ
ਫਲਸਤੀਨੀ ਝੰਡਾ ਰੱਖਣ ਕਾਰਨ ਲਈ ਫਰਾਂਸ ਦੀ ਸੰਸਦ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਐੱਮਪੀ ਸੇਬੇਸਟੀਅਨ ਡੇਲੋਗ ਰੈਲੀ ਵਿੱਚ ਸ਼ਾਮਲ ਹੋਏ ਅਤੇ ਨੱਚਦੇ ਹੋਏ ਕਹਿਣ ਲੱਗੇ, "ਮੇਰਾ ਖੂਨ ਫਲਸਤੀਨੀ ਹੈ।" ਐੱਲਐੱਫਆਈ ਪਾਰਟੀ ਨੇ ਬਾਅਦ ਵਿੱਚ ਸੋਸ਼ਲ ਨੈਟਵਰਕ ਐਕਸ 'ਤੇ ਕਿਹਾ ਅਸੀਂ ਹਰ ਸਮੇਂ ਹਰੇਕ ਜਗ੍ਹਾ ਸ਼ਾਂਤੀ ਦੀ ਆਵਾਜ਼ ਉਠਾਉਂਦੇ ਰੱਖਾਂਗੇ। ਪਾਰਟੀ ਨੇ ਇਸ ਘਟਨਾ ਦਾ ਵੀਡੀਓ ਵੀ ਪੋਸਟ ਕੀਤਾ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਜੂਨੀਅਰ ਵਪਾਰ ਮੰਤਰੀ ਫ੍ਰੈਂਕ ਰੀਸਟਰ ਗਾਜ਼ਾ ਦੀ ਸਥਿਤੀ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿੱਥੇ ਹਮਾਸ ਦੇ ਅੱਤਵਾਦੀਆਂ ਦੇ ਖ਼ਿਲਾਫ਼ ਇਜ਼ਰਾਈਲੀ ਹਮਲਿਆਂ ਨੇ ਨਾਗਰਿਕਾਂ ਦੀ ਮੌਤ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਦੱਸ ਦੇਈਏ ਕਿ ਇਸ ਦੌਰਾਨ ਯੂਰਪੀ ਸੰਘ ਅਤੇ ਇਜ਼ਰਾਈਲ ਵਿਚਾਲੇ ਵਧਦੇ ਮਤਭੇਦਾਂ ਦੇ ਬਾਵਜੂਦ ਮੰਗਲਵਾਰ ਨੂੰ ਸਪੇਨ, ਨਾਰਵੇ ਅਤੇ ਆਇਰਲੈਂਡ ਨੇ ਫਿਲਸਤੀਨ ਰਾਜ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦੇ ਦਿੱਤੀ ਹੈ। ਯੂਰਪੀ ਸੰਘ 'ਚ ਸ਼ਾਮਲ ਦੇਸ਼ ਇਸਰਾਈਲ 'ਤੇ ਗਾਜ਼ਾ 'ਚ ਹਮਲੇ ਰੋਕਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। 140 ਦੇਸ਼ਾਂ ਨੇ ਫਲਸਤੀਨ ਰਾਜ ਨੂੰ ਮਾਨਤਾ ਦੇ ਦਿੱਤੀ ਹੈ ਪਰ ਕਿਸੇ ਵੱਡੇ ਪੱਛਮੀ ਦੇਸ਼ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਇਸ ਕੂਟਨੀਤਕ ਕਦਮ ਦੀ ਆਲੋਚਨਾ ਕੀਤੀ, ਜਿਸ ਨਾਲ ਗਾਜ਼ਾ 'ਚ ਉਸ ਦੀ ਹਮਲਾਵਰ ਕਾਰਵਾਈ 'ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਾਂਸ ਨੇ ਨਾਗਰਿਕਤਾ ਨਿਯਮਾਂ 'ਚ ਕੀਤੀ ਤਬਦੀਲੀ, ਸਵਾ ਲੱਖ ਭਾਰਤੀ ਪ੍ਰਭਾਵਿਤ
NEXT STORY