ਬਰੈਂਪਟਨ - ਸੰਸਦੀ ਮੈਂਬਰ ਰਾਜ ਗਰੇਵਾਲ ਨੇ ਆਪਣੀ ਜੂਏ ਦੀ ਲਤ ਕਾਰਨ ਪਿਛਲੇ ਹਫਤੇ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਵੀਰਵਾਰ ਨੂੰ ਨਿਜੀ ਤੇ ਮੈਡੀਕਲ ਕਾਰਨਾਂ ਕਰਕੇ ਅਸਤੀਫ਼ਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਗਰੇਵਾਲ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਜੂਏ ਦੀ ਆਦਤ ਤੋਂ ਸੰਸਦ ਤੋਂ ਅਸਤੀਫਾ ਦੇਣ ਬਾਰੇ ਆਪਣਾ ਦਿਮਾਗ ਬਦਲ ਲਿਆ ਹੈ, ਉਨ੍ਹਾਂ ਨੇ ਪਿਛਲਾ ਫੈਸਲਾ “ਗ਼ਲਤ ਸਲਾਹ“ ਕਰਕੇ ਲਿਆ ਸੀ। ਉਥੇ ਇਕ ਪਾਸੇ ਗਰੇਵਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਵੀ ਉਸ ਦੀਆਂ ਮੁਸੀਬਤਾਂ ਘੱਟਣ ਦੀ ਥਾਂ ਵੱਧਦੀਆਂ ਹੀ ਜਾ ਰਹੀਆਂ ਹਨ। ਪੁਲਸ ਰਾਜ ਗਰੇਵਾਲ ਦੀ ਜੂਏ ਦੀ ਆਦਤ ਦੇ ਨਾਲ-ਨਾਲ ਹੁਣ ਕਾਲਾ ਧਨ ਅਤੇ ਦਹਿਸ਼ਤਗਰਦੀਆਂ ਨੂੰ ਫੰਡਿੰਗ ਦੇਣ ਦੇ ਮਾਮਲੇ 'ਚ ਵੀ ਜਾਂਚ ਕਰ ਰਹੀ ਹੈ।
22 ਨਵੰਬਰ ਨੂੰ ਆਪਣੇ ਐਲਾਨ 'ਤੇ ਪਹਿਲੀ ਵਾਰ ਬੋਲਦੇ ਹੋਏ, ਗਰੇਵਾਲ ਨੇ ਆਖਿਆ ਕਿ ਉਨ੍ਹਾਂ ਨੇ ਬੇਹੱਦ ਭਾਵਨਾਤਮਕ ਸਥਿਤੀ 'ਚ ਫੇਸਬੁੱਕ 'ਤੇ ਗਲਤ ਸਲਾਹ ਕਰਕੇ ਅਸਪੱਸ਼ਟ ਬਿਆਨ ਜਾਰੀ ਕਰ ਦਿੱਤਾ ਸੀ। ਗਰੇਵਾਲ ਨੇ ਕਿਹਾ ਕਿ ਹਾਲਾਂਕਿ ਉਹ ਲਿਬਰਲ ਕਾਕਸ ਤੋਂ ਅਸਤੀਫਾ ਦੇ ਰਹੇ ਸਨ, ਪਰ ਉਹ ਅਗਲੇ ਸਾਲ (ਜਨਵਰੀ) ਸੰਸਦ 'ਚ ਰਹਿਣ ਬਾਰੇ ਅੰਤਿਮ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਪੇਸ਼ੇ ਵਜੋਂ ਵਕੀਲ ਤੇ ਸਾਬਕਾ ਸਾਂਸਦ ਮੈਂਬਰ ਨੇ ਤਕਰੀਬਨ 3 ਸਾਲ ਪਹਿਲਾਂ ਹੀ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਚਾਨਕ ਗਰੇਵਾਲ ਦੇ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਸੀ। ਗਰੇਵਾਲ ਨੇ ਜੂਏ ਦੀ ਆਦਤ ਕਾਰਨ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੈਡਰਲ ਐਥਿਕਸ ਕਮਿਸ਼ਨਰ ਨੇ ਮਈ ਮਹੀਨੇ ਤੋਂ ਗਰੇਵਾਲ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਸੀ ਜੋ ਹੁਣ ਅੱਗੇ ਪੁਲਸ ਕਰ ਰਹੀ ਹੈ।
ਲੰਡਨ : ਮੈਰੀਏਟ ਹੋਟਲ ਦੇ 50 ਕਰੋੜ ਮਹਿਮਾਨਾਂ ਦਾ ਡਾਟਾ ਲੀਕ
NEXT STORY