ਹਿਊਸਟਨ (ਇੰਟ.) : ਦੁਨੀਆ 'ਚ ਕੁਝ ਅਜਿਹੇ ਜੀਵ ਹਨ, ਜਿਨ੍ਹਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ, ਜਦਕਿ ਕੁਝ ਅਜਿਹੇ ਵੀ ਪ੍ਰਾਣੀ ਹਨ, ਜਿਨ੍ਹਾਂ ਦੀ ਉਮਰ ਜ਼ਿਆਦਾ ਹੁੰਦੀ ਹੈ। ਅਜਿਹੇ ਹੀ ਜੀਵਾਂ 'ਚ ਕੱਛੁਕੁੰਮਾ ਵੀ ਸ਼ਾਮਲ ਹੈ, ਜੋ ਆਰਾਮ ਨਾਲ 300 ਸਾਲ ਤੱਕ ਦੀ ਜ਼ਿੰਦਗੀ ਜੀਅ ਸਕਦਾ ਹੈ। ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇਗਾ ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਕੱਛੁਕੁੰਮਾ 90 ਸਾਲ ਦੀ ਉਮਰ ਵਿੱਚ ਬੱਚੇ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਕੌਮੀ ਸ਼ਹੀਦ ਨੂੰ ਸਿਜਦਾ
ਅਮਰੀਕਾ ਦੇ ਹਿਊਸਟਨ ਜ਼ੂ (Houston Zoo) 'ਚ ਰਹਿਣ ਵਾਲਾ ਕੱਛੁਕੁੰਮਾ ‘ਮਿਸਟਰ ਪਿਕਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਸ ਦੀ ਪਾਰਟਨਰ ਮਿਸਿਜ਼ ਪਿਕਲ 53 ਸਾਲ ਦੀ ਹੈ। ਇਸ ਜੋੜੇ ਨੇ ਹਾਲ ਹੀ 'ਚ 3 ਬੱਚਿਆਂ ਨੂੰ ਜਨਮ ਦਿੱਤਾ ਹੈ। ‘ਮਿਸਟਰ ਪਿਕਲ’ ਇਸ ਉਮਰ ਵਿੱਚ ਪਹਿਲੀ ਵਾਰ ਪਿਓ ਬਣਿਆ ਹੈ। 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਮਿਸਟਰ ਪਿਕਲ ਜਿਸ ਨਸਲ ਦਾ ਹੈ, ਉਸ ਵਿੱਚ ਬੱਚੇ ਦਾ ਜਨਮ ਹੋਣਾ ਵੱਡੀ ਗੱਲ ਹੈ। ਇਸ ਨਸਲ ਦੇ ਕੱਛੁਕੁੰਮੇ ਨਾਜਾਇਜ਼ ਸਮੱਗਲਿੰਗ ਦਾ ਵੀ ਸ਼ਿਕਾਰ ਹੁੰਦੇ ਹਨ।
ਇਹ ਵੀ ਪੜ੍ਹੋ : ਗੂਗਲ ਦਾ ਚੀਨ ਨੂੰ ਵੱਡਾ ਝਟਕਾ, ਪਲੇ ਸਟੋਰ ਤੋਂ ਹਟਾਈ ਚੀਨੀ ਸ਼ਾਪਿੰਗ ਐਪ
ਇਨ੍ਹਾਂ ਬੱਚਿਆਂ ਨੂੰ ਬ੍ਰੀਡਿੰਗ ਪ੍ਰੋਗਰਾਮ ਤਹਿਤ ਜਨਮ ਦਿੱਤਾ ਗਿਆ ਹੈ। ਮਿਸਟਰ ਤੇ ਮਿਸਿਜ਼ ਪਿਕਲ ਨੇ 3 ਅੰਡਿਆਂ ਤੋਂ 3 ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਦੇ ਨਾਂ ਡਿਲ, ਘੇਰਕਿਨ ਅਤੇ ਜਲਾਪੇਨੋ (Dill, Gherkin & Jalapeno) ਹੈ। ਇਨ੍ਹਾਂ ਨੂੰ ਥੋੜ੍ਹਾ ਵੱਡੇ ਹੋਣ ਤੱਕ ਅਲੱਗ ਹੀ ਰੱਖਿਆ ਜਾਵੇਗਾ, ਬਾਅਦ ਵਿੱਚ ਉਹ ਆਪਣੇ ਮਾਪਿਆਂ ਨੂੰ ਮਿਲ ਸਕਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੰਡਨ 'ਚ ਤਿਰੰਗੇ ਨੂੰ ਪਿਆਰ ਕਰਨ ਵਾਲੇ ਭਾਰਤੀ ਅੰਬੈਸੀ ਦੀ ਢਾਲ ਬਣ ਖ਼ਾਲਿਸਤਾਨੀਆਂ ਦੇ ਸਾਹਮਣੇ ਅੜੇ
NEXT STORY