ਤਾਉਪੇ— ਨਿਊਜ਼ੀਲੈਂਡ 'ਚ ਵੱਡਾ ਸੜਕ ਹਾਦਸਾ ਹੋਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਤਾਉਪੇ ਸ਼ਹਿਰ 'ਚ ਦੋ ਕਾਰਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋਈ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਲੜਕਾ ਜ਼ਿੰਦਗੀ ਤੇ ਮੌਤ ਵਿਚਾਲੇ ਲੜ ਰਿਹਾ ਹੈ।
ਪੁਲਸ ਮੁਤਾਬਕ, ਕੁੱਲ ਕਿੰਨੇ ਲੋਕਾਂ ਦੀ ਮੌਤ ਹੋਈ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਪਰ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਉੱਥੇ ਹੀ, ਰੈਸਕਿਊ ਹੈਲੀਕਾਪਟਰ ਦੇ ਪਾਇਲਟ ਮੁਤਾਬਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੈ।
ਪੁਲਸ ਨੇ ਤਾਉਪੇ ਅਤੇ ਰੋਟਰੁਆ ਵਿਚਕਾਰ ਪੈਂਦੇ ਆਤੀਆਮੁਰੀ ਰੋਡ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ, ਜਿਸ ਜਗ੍ਹਾ 'ਤੇ ਇਹ ਘਟਨਾ ਵਾਪਰੀ ਹੈ। ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।

ਬ੍ਰਿਸਬੇਨ ਵਿਖੇ 'ਅਦਬੀ ਕੌਂਸਲ ਆਫ਼ ਆਸਟ੍ਰੇਲੀਆ' ਵੱਲੋਂ ਇੰਡੋ-ਪਾਕਿ ਮੁਸ਼ਾਇਰਾ
NEXT STORY