ਕੈਲਗਰੀ- ਕੈਨੇਡਾ ਦੇ ਕੈਲਗਰੀ ਵਿਚ ਪੁਲਸ ਨੇ 9 ਸਾਲ ਪਹਿਲਾਂ ਹੋਏ ਕਤਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ 9 ਸਾਲ ਪਹਿਲਾਂ ਕਤਲ ਕੀਤੀ ਗਈ ਔਰਤ ਡੇਗਾਯੋ ਦਾ ਕਤਲ ਉਸ ਦੇ ਪਤੀ ਨੇ ਹੀ ਕੀਤਾ ਸੀ।ਪਤਨੀ ਨੂੰ ਕਤਲ ਕਰਨ ਦੇ ਮਾਮਲੇ 'ਚ ਉਸਦੇ ਪਤੀ ਆਰਥਰ ਰੈਡਲਬੈਕ ਨੂੰ ਦੋਸ਼ੀ ਠਹਿਰਾਉਂਦੇ ਹੋਏ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਡੇਗਾਯੋ ਦਾ ਕੰਕਾਲ ਹਾਈਵੇਅ ਨੇੜੇ ਪੇਂਡੂ ਇਲਾਕੇ ਦੀ ਇੱਕ ਖੰਡਰ ਇਮਾਰਤ ਕੋਲ ਮਿਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਖੁਦ ਇਸ ਮਾਮਲੇ ਦੀ ਜਾਂਚ 'ਚ ਸਹਿਯੋਗ ਕਰ ਰਿਹਾ ਸੀ ਪਰ ਅਚਾਨਕ ਉਸਦੀ ਨੀਤ ਬਦਲ ਗਈ ਜਿਸ ਕਰਕੇ ਸਾਨੂੰ ਉਸ 'ਤੇ ਸ਼ੱਕ ਹੋਇਆ। ਹੌਲੀ-ਹੌਲੀ ਇਹ ਸ਼ੱਕ ਯਕੀਨ 'ਚ ਬਦਲ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੇ ਨਾਲ-ਨਾਲ ਉਸ 'ਤੇ ਮਨੁੱਖੀ ਲਾਸ਼ ਦੀ ਬੇਕਦਰੀ ਦਾ ਵੀ ਕੇਸ ਦਰਜ ਕੀਤਾ ਗਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਮੌਤ ਨੂੰ ਕਲੌਲਾਂ ਕਰਨ ਲਈ ਮੂਰਖਾਂ ਨੇ ਨਦੀ 'ਚ ਉਤਾਰੀ ਪਿਕਅੱਪ ਵੈਨ, ਲਹਿਰਾਂ ਰੋੜ੍ਹ ਕੇ ਲੈ ਗਈਆਂ ਤੇ ਫਿਰ... (ਵੀਡੀਓ)
NEXT STORY