ਸਾਊਦੀ ਅਰਬ— ਇਨ੍ਹਾਂ ਮੂਰਖਾਂ ਦੀ ਇਸ ਹਰਕਤ ਨੂੰ ਦੇਖ ਕੇ ਤੁਸੀਂ ਵੀ ਇਹ ਹੀ ਕਹੋਗੇ ਕਿ ਹੋਰ ਕਿਹੜਾ ਮੂਰਖਾਂ ਦੇ ਸਿੰਙ ਹੁੰਦੇ ਆ। ਉਸ ਸਮੇਂ ਮੂਰਖਤਾ ਦੀ ਹੱਦ ਹੋ ਗਈ ਜਦੋਂ ਸਟੰਟ ਮਾਰਦੇ ਹੋਏ ਇਕ ਡਰਾਈਵਰ ਨੇ ਤੇਜ਼ ਵਹਾਅ ਵਾਲੀ ਨਦੀ ਵਿਚ ਪਿਕਅੱਪ ਵੈਨ ਉਤਾਰ ਲਈ। ਨਦੀ ਵਿਚ ਲਹਿਰਾਂ ਦਾ ਵਹਾਅ ਤੇਜ਼ ਹੋਣ ਕਰਕੇ ਨਦੀ 'ਚ ਉੱਤਰਦੇ ਹੀ ਪਿਕਅੱਪ ਵੈਨ ਲਹਿਰਾਂ ਵਿਚ ਫਸ ਗਈ ਤਾਂ ਵੈਨ 'ਚ ਸਵਾਰ ਦੋਹਾਂ ਲੋਕਾਂ ਦੀ ਜਾਨ 'ਤੇ ਬਣ ਗਈ। ਲਹਿਰਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਦੇਖਦੇ ਹੀ ਦੇਖਦੇ ਵੈਨ ਨਦੀ ਵਿਚ ਡੁੱਬਣ ਲੱਗੀ। ਦੋਵੇਂ ਸਵਾਰ ਪਿਕਅੱਪ ਵੈਨ ਦੇ ਉੱਪਰ ਆ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਦੇਖਦੇ ਹੀ ਦੇਖਦੇ ਲਹਿਰਾਂ ਉਨ੍ਹਾਂ ਨੂੰ ਰੋੜ੍ਹ ਕੇ ਲੈ ਜਾਂਦੀਆਂ ਹਨ। ਹਾਲਾਂਕਿ ਕੰਢੇ 'ਤੇ ਖੜ੍ਹੇ ਲੋਕਾਂ ਨਦੀ 'ਚ ਡੁੱਬਦੇ ਦੋਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਬਚਾ ਲਿਆ। ਇਸ ਸਾਰੀ ਘਟਨਾ ਦੀ ਵੀਡੀਓ ਸਾਊਦੀ ਅਰਬ ਤੋਂ ਕਿਸੇ ਯੂਜ਼ਰ ਨੇ 'ਲਾਈਵ ਲੀਕ' ਵੈੱਬਸਾਈਟ 'ਤੇ ਪੋਸਟ ਕੀਤੀ ਹੈ। ਨਦੀ ਦੇ ਕੰਢੇ 'ਤੇ ਖੜ੍ਹੇ ਲੋਕ ਵੀ ਅਰਬੀ ਭਾਸ਼ਾ ਵਿਚ ਗੱਲ ਕਰਦੇ ਸੁਣਾਈ ਦਿੰਦੇ ਹਨ।
ਫਿਲਹਾਲ ਇਹ ਦੋਵੇਂ ਤਾਂ ਮੌਤ ਨੂੰ ਚਕਮਾ ਦੇਣ ਵਿਚ ਕਾਮਯਾਬ ਰਹੇ ਪਰ ਹਰ ਕਿਸੇ ਦੀ ਕਿਸਮਤ ਇੰਨੀਂ ਚੰਗੀ ਨਹੀਂ ਹੁੰਦੀ। ਲੋੜ ਹੈ ਮਜ਼ੇ ਦੇ ਨਾਲ-ਨਾਲ ਜ਼ਿੰਦਗੀ ਦੀ ਕੀਮਤ ਸਮਝਣ ਦੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ 'ਚ ਰਿਕ ਪੈਰੀ ਬਾਹਰ
NEXT STORY