ਮਿਲਾਨ ਇਟਲੀ (ਸਾਬੀ ਚੀਨੀਆ) : ਇਟਲੀ ਦੇ ਜ਼ਿਲ੍ਹਾ ਲਤੀਨਾ ਦੇ ਪਿੰਡ ਪੁਨਤੀਨੀਆ ਵਿਖੇ ਅੱਜ ਉਸ ਵੇਲੇ ਭੱਜ-ਦੌੜ ਮੱਚ ਗਈ, ਜਦੋਂ ਇੱਕ 37 ਸਾਲਾ ਭਾਰਤੀ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਪੁਲਸ ਪ੍ਰਸ਼ਾਸਨ ਇਸ ਕਤਲ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਔਰਤ ਦਾ ਕੀਤਾ ਕਤਲ ਤਾਂ ਜੇਲ੍ਹ 'ਚ ਕੱਟਣੀ ਪਵੇਗੀ ਸਾਰੀ ਉਮਰ ! ਇਟਲੀ 'ਚ ਇਤਿਹਾਸਕ ਕਾਨੂੰਨ ਪਾਸ
ਪੁਲਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਨੌਜਵਾਨ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਸਿਰ ਵਿੱਚ ਵੀ ਸੱਟਾਂ ਲੱਗੀਆਂ ਹੋਈਆਂ ਸਨ। ਵਿਅਕਤੀ ਦੀ ਲ਼ਾਸ਼ ਉਸ ਘਰ ਦੇ ਬਾਹਰ ਪਈ ਹੋਈ ਸੀ ਜਿੱਥੇ ਉਹ ਪਿਛਲੇ ਕੁਝ ਸਮੇਂ ਤੋਂ ਰਹਿ ਰਿਹਾ ਸੀ। ਪੁਲਸ ਪ੍ਰਸ਼ਾਸਨ ਵੱਲੋਂ ਇਸ ਕਤਲ ਦੇ ਮਾਮਲੇ ਨੂੰ ਸੁਲਝਾਉਣ ਲਈ ਉਸ ਦੇ ਨਾਲ ਰਹਿੰਦੇ ਹੋਏ ਸਾਥੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੋਲ ਪੁਰਤਗਾਲ ਦੇ ਪੇਪਰ ਹਨ ਅਤੇ ਸ਼ਾਇਦ ਉਹ ਇਟਲੀ ਵਿੱਚ ਕੰਮ ਦੀ ਭਾਲ ਲਈ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ, ਜਿੱਥੇ ਉਹ ਕਿਰਾਏ 'ਤੇ ਕਿਸੇ ਹੋਰ ਨਾਲ ਰਹਿੰਦਾ ਸੀ। ਇਸ ਨੌਜਵਾਨ ਦਾ ਪਿਛੋਕੜ ਹਰਿਆਣੇ ਨਾਲ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਪਾਲ 'ਚ ਮੁੜ ਭੂਚਾਲ ਦੇ ਜ਼ੋਰਦਾਰ ਝਟਕੇ! ਡਰ ਦੇ ਮਾਰੇ ਲੋਕ ਘਰਾਂ ਤੋਂ ਬਾਹਰ ਭੱਜੇ
NEXT STORY