ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) - ਕੈਨੇਡਾ ਦੇ ਬਰੈਂਪਟਨ ਵਿਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਇੱਕ ਫਾਰਮ ਹਾਊਸ ਵਿਚ ਬੀਤੇ ਦਿਨ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ ਉਰਫ ( ਲੱਕੀ) ਦੇ ਮਾਮਲੇ ਵਿਚ ਕੈਨੇਡਾ ਦੀ ਪੀਲ ਪੁਲਸ ਵੱਲੋਂ ਉਸ ਦੇ ਹੀ ਇਕ ਦੋਸਤ ਸ਼ਰਨਦੀਪ ਕੁਮਾਰ ਨੂੰ ਗ੍ਰਿਫ਼ਤਾਰ ਅਤੇ ਚਾਰਜ਼ ਕੀਤਾ ਗਿਆ ਹੈ, ਜਿਸ ਦੀ ਕੋਰਟ ਵਿੱਚ ਪੇਸ਼ੀ 2 ਸਤੰਬਰ ਦੀ ਪਈ ਹੈ। ਮ੍ਰਿਤਕ ਲਖਬੀਰ ਸਿੰਘ ਬੈਂਸ ਦਾ ਪਿਛੋਕੜ ਪੰਜਾਬ ਦੇ ਬਲਾਚੌਰ ਨਾਲ ਸੀ।
ਇਹ ਵੀ ਪੜ੍ਹੋ: ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 13 ਲੋਕ (ਵੀਡੀਓ)
ਉਥੇ ਹੀ ਕੈਨੇਡਾ ਦੇ ਬਰੈਂਪਟਨ 'ਚ ਰਹਿੰਦੇ ਇਕ ਹੋਰ 31 ਸਾਲਾ ਪੰਜਾਬੀ ਨੌਜਵਾਨ ਲਕਸ਼ਬੀਰ ਸਿੰਘ ਸੰਘੇੜਾ ਦੀ ਜੌਰਜੀਅਨ ਬੇਅ (ਨਦੀ) ਵਿਚ ਡੁੱਬਣ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮ੍ਰਿਤਕ ਲਖਸ਼ਬੀਰ ਸਿੰਘ ਸੰਘੇੜਾ ਨੂੰ ਉੱਥੇ ਕੋਲ ਖੜ੍ਹੇ ਲੋਕ ਪਾਣੀ ਵਿਚੋਂ ਬਾਹਰ ਕੱਢ ਕੇ ਨੇੜਲੇ ਕਲੀਨਿਕ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਬਹੁਤ ਵਾਰ ਐਡਵਾਇਜ਼ਰੀ ਜਾਰੀ ਕਰਨ ਦੇ ਬਾਵਜੂਦ ਵੀ ਇੱਥੇ ਪਾਣੀ ਵਿਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਬੰਦ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪਤੀ ਦੀ ਕੁੱਟ-ਮਾਰ ਤੋਂ ਤੰਗ ਪੰਜਾਬਣ ਮਨਦੀਪ ਕੌਰ ਨੇ ਕੀਤੀ ਖ਼ੁਦਕੁਸ਼ੀ, ਵਾਇਰਲ ਹੋਈ ਸੀ ਵੀਡੀਓ
ਪਾਕਿਸਤਾਨ 'ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹਾਲਾਤ ਖਰਾਬ, ਹੁਣ ਤੱਕ 550 ਲੋਕਾਂ ਦੀ ਹੋਈ ਮੌਤ
NEXT STORY