ਲਾਸ ਏਂਜਲਸ— ਅਮਰੀਕਾ ਵਿਚ ਆਏ ਦਿਨ ਹਿਜਾਬ ਪਹਿਨਣ ਵਾਲੀਆਂ ਔਰਤਾਂ ਅਤੇ ਲੜਕੀਆਂ ਨਾਲ ਅਜੀਬੋ-ਗਰੀਬ ਘਟਨਾਵਾਂ ਵਾਪਰ ਰਹੀਆਂ ਹਨ। ਕਦੇ ਔਰਤਾਂ ਦੇ ਹਿਜਾਬ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਤੁਸੀਂ ਅਮਰੀਕੀ ਨਹੀਂ ਹੋ ਕਹਿ ਕੇ ਧਮਕਾਇਆ ਜਾਂਦਾ ਹੈ। ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਉਹ ਹਰ ਅਮਰੀਕੀ ਵਾਸੀ ਲਈ ਨਾ ਸਹਿਣ ਯੋਗ ਹੈ। ਅਮਰੀਕਾ 'ਚ 15 ਸਾਲਾਂ ਮੁਸਲਿਮ ਲੜਕੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਸ ਦੇ ਹਿਜਾਬ ਕਾਰਨ ਡਰਾਈਵਰ ਵਲੋਂ ਸਕੂਲ ਬੱਸ 'ਚੋਂ ਦੋ ਵਾਰ ਉਤਾਰਿਆ ਗਿਆ। ਲੜਕੀ ਦੇ ਪਰਿਵਾਰ ਨੇ ਸਕੂਲ ਵਾਲਿਆਂ ਤੋਂ ਮੁਆਫੀ ਦੀ ਮੰਗ ਕੀਤੀ ਹੈ। ਜਾਨਨਾ ਬਾਰਿਕ ਨਾਂ ਦੀ ਲੜਕੀ ਉਤਾਹ ਦੇ ਪ੍ਰੋਵੋ ਸਿਟੀ 'ਚ ਟਿਮਪਰਵਿਊ ਹਾਈ ਸਕੂਲ 'ਚ ਪੜ੍ਹਦੀ ਹੈ। ਸਕੂਲੀ ਬੱਸ ਡਰਾਈਵਰ ਨੇ ਉਸ ਨੂੰ ਬੱਸ ਤੋਂ ਉਤਰ ਜਾਓ, ਤੂੰ ਇੱਥੇ ਦੀ ਨਹੀਂ ਹੈ ਕਹਿ ਕੇ ਸੰਬੋਧਨ ਕੀਤਾ, ਜਿਸ ਕਾਰਨ ਉਸ ਨੂੰ ਸ਼ਰਮਿੰਦਗੀ ਝੱਲਣੀ ਪਈ।
ਬਾਰਿਕ ਦੇ ਹਵਾਲੇ ਤੋਂ ਇਕ ਨਿਊਜ਼ ਚੈਨਲ ਨੇ ਕਿਹਾ, ''ਹਿਜਾਬ ਮੇਰੇ ਧਰਮ ਦਾ ਹਿੱਸਾ ਹੈ, ਮੈਂ ਕਿੱਥੋਂ ਆਉਂਦੀ ਹਾਂ ਅਤੇ ਕੌਣ ਹਾਂ ਇਹ ਦੱਸਣਾ ਮੇਰੇ ਲਈ ਜ਼ਰੂਰੀ ਨਹੀਂ ਹੈ। ਹਰ ਦਿਨ ਮੈਂ ਆਪਣੇ ਕੱਪੜਿਆਂ ਨਾਲ ਹਿਜਾਬ ਦਾ ਮਿਲਾਨ ਕਰਦੀ ਹਾਂ।''
ਅੱਗੇ ਦੱਸਿਆ ਗਿਆ ਕਿ ਡਰਾਈਵਰ ਨੇ ਕਿਹਾ, '' ਤੂੰ ਨੀਲੀ ਚੀਜ਼ (ਹਿਜਾਬ) ਵਾਲੀ, ਇਸ ਬੱਸ 'ਚ ਨਾ ਚੜ੍ਹ ਅਤੇ ਮੈਂ ਤੈਨੂੰ ਕਦੇ ਸਵਾਰ ਹੁੰਦੇ ਨਹੀਂ ਦੇਖਿਆ ਇਸ ਲਈ ਉਤਰ ਜਾਓ।'' ਬਾਰਿਕ ਨੇ ਕਿਹਾ ਕਿ ਉਸ ਨੂੰ ਸ਼ਰਮਿੰਦਾ ਹੋਣਾ ਪਿਆ ਅਤੇ ਉਹ ਬੱਸ 'ਚੋਂ ਉਤਰ ਕੇ ਰੋਣ ਲੱਗੀ। ਉਸ ਨੇ ਕਿਹਾ ਕਿ ਮੈਂ ਬਹੁਤ ਸ਼ਰਮਿੰਦਾ ਹੋਈ ਕਿ ਕਿਸ ਤਰ੍ਹਾਂ ਹਰ ਕੋਈ ਉਸ ਨੂੰ ਹੀ ਘੂਰ ਰਿਹਾ ਸੀ।''
ਨਿਊਜ਼ੀਲੈਂਡ 'ਚ ਪੰਜਾਬੀ ਮੁਟਿਆਰਾਂ ਨੇ ਚਮਕਾਇਆ ਨਾਂ, ਡਰਾਈਵਰੀ 'ਚ ਮਾਰੀਆਂ ਮੱਲਾਂ, ਹਰ ਪਾਸੇ ਹੋ ਰਹੀਆਂ ਨੇ ਗੱਲਾਂ (ਤਸਵੀਰਾਂ)
NEXT STORY