ਕੁਆਲੰਲਮਪੁਰ - ਫਰਾਂਸ ਦੇ ਨੀਸ ਸ਼ਹਿਰ ਵਿਚ ਹੋਏ ਅੱਤਵਾਦੀ ਹਮਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਇਸ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਜ਼ਖਮੀ ਹੋ ਗਏ ਸਨ। ਇਸ ਹਮਲੇ ਨੂੰ ਲੈ ਕੇ ਪੂਰੇ ਫਰਾਂਸ ਵਿਚ ਲੋਕਾਂ ਵੱਲੋਂ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਪੂਰੀ ਦੁਨੀਆ ਵਿਚ ਹੰਗਾਮਾ ਹੋ ਗਿਆ।
ਮਹਾਤਿਰ ਮੁਹੰਮਦ ਨੇ ਵੀਰਵਾਰ ਨੂੰ ਟਵੀਟ ਕਰਦੇ ਹੋਏ ਫਰਾਂਸ ਦੀ ਆਲੋਚਨਾ ਕੀਤੀ ਅਤੇ ਮੁਸਲਮਾਨਾਂ ਨਾਲ ਨਫਰਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੂਜਿਆਂ ਦਾ ਸਨਮਾਨ ਕਰੋ ਨਾਂ ਤੋਂ ਇਕ ਬਲਾਗ ਪੋਸਟ ਕੀਤਾ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਆਖਿਆ ਕਿ ਮੁਸਲਮਾਨਾਂ ਨੂੰ ਗੁੱਸਾ ਕਰਨ ਦਾ ਅਤੇ ਲੱਖਾਂ ਫ੍ਰਾਂਸੀਸੀ ਲੋਕਾਂ ਨੂੰ ਮਾਰਨ ਦਾ ਪੂਰਾ ਅਧਿਕਾਰ ਹੈ। ਮਹਾਤਿਰ ਨੇ 18 ਸਾਲ ਦੇ ਨੌਜਵਾਨ ਵੱਲੋਂ ਕਲਾਸ ਵਿਚ ਪੈਗੰਬਰ ਦਾ ਕਾਰਟੂਨ ਦਿਖਾਉਣ 'ਤੇ ਫ੍ਰਾਂਸੀਸੀ ਅਧਿਆਪਕ ਸੈਮੁਅਲ ਪੈਟੀ ਦੀ ਹੱਤਿਆ ਦੀ ਘਟਨਾ ਨਾ ਵੀ ਜ਼ਿਕਰ ਕੀਤਾ। ਇਹੀਂ ਨਹੀਂ ਮਹਾਤਿਰ ਨੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੂੰ ਨਫਰਤ ਫੈਲਾਉਣ ਵਾਲਾ ਕਰਾਰ ਦਿੱਤਾ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਟਵਿੱਟਰ ਵੱਲੋਂ ਮਹਾਤਿਰ ਮੁਹੰਮਦ ਦੇ ਵਿਵਾਦਤ ਟਵੀਟਾਂ ਨੂੰ ਡੀਲਿਟ ਕਰ ਦਿੱਤਾ ਗਿਆ।
ਉਨ੍ਹਾਂ ਨੇ ਮੈਕਰੋਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਕਿਸੇ ਧਰਮ ਦਾ ਅਪਮਾਨ ਕਰਨ ਵਾਲੇ ਇਕ ਅਧਿਆਪਕ ਦੇ ਕਤਲ 'ਤੇ ਪੂਰੇ ਇਸਲਾਮ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਅਜਿਹਾ ਨਹੀਂ ਲੱਗਦਾ ਕਿ ਮੈਕਰੋਨ ਪ੍ਰੇਮ ਫੈਲਾ ਰਹੇ ਹਨ। ਜਦ ਤੁਸੀਂ ਇਕ ਗੁੱਸੇ ਵਿਚ ਆਏ ਵਿਅਕਤੀ ਦੇ ਗਲਤ ਕੰਮ ਦਾ ਠੀਕਰਾ ਸਾਰੇ ਮੁਸਲਮਾਨਾਂ 'ਤੇ ਸੁੱਟਦੇ ਹੋ ਅਤੇ ਉਨ੍ਹਾਂ ਨੂੰ ਦੋਸ਼ੀ ਦੱਸਦੇ ਹੋ, ਤਾਂ ਮੁਸਲਮਾਨਾਂ ਨੂੰ ਵੀ ਫਰਾਂਸ ਦੇ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਹੈ। ਸਿਰਫ ਫਰਾਂਸ ਦੇ ਸਮਾਨਾਂ ਦਾ ਬਾਈਕਾਟ ਕਰਨਾ ਇਸ ਦਾ ਸਹੀ ਸਜ਼ਾ ਨਹੀਂ ਹੋਵੇਗੀ।
ਨਾਈਜ਼ੀਰੀਆ ’ਚ ਭਿਆਨਕ ਸੜਕ ਹਾਦਸਾ, ਸਕੂਲੀ ਬੱਚਿਆਂ ਸਣੇ 21 ਦੀ ਮੌਤ
NEXT STORY