ਵਾਸ਼ਿੰਗਟਨ - ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹਨ, ਜਿਸ ਨੂੰ ਲੈ ਕੇ ਚੋਣ ਪ੍ਰਚਾਰ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ। ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਦੇ ਪਿਤਾ ਨੇ ਜਿਹੜੇ ਵਾਅਦੇ ਕੀਤੇ ਉਸ ਤੋਂ ਕਿਤੇ ਜ਼ਿਆਦਾ ਆਪਣੇ ਦੇਸ਼ ਵਾਲਿਆਂ ਨੂੰ ਦਿੱਤਾ ਹੈ। ਇਵਾਂਕਾ ਨੇ ਇਹ ਵੀ ਆਖਿਆ ਕਿ ਟਰੰਪ ਇਕ ਯੋਧਾ ਹਨ ਅਤੇ ਉਨ੍ਹਾਂ ਹੋਰ 4 ਸਾਲਾਂ ਲਈ ਰਾਸ਼ਟਰਪਤੀ ਅਹੁਦੇ 'ਤੇ ਰਹਿਣਾ ਚਾਹੀਦਾ ਹੈ। ਓਹੀਓ ਵਿਚ ਸ਼ਨੀਵਾਰ ਨੂੰ ਵੱਡੀ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਵਾਂਕਾ ਨੇ ਆਖਿਆ ਕਿ ਟਰੰਪ ਬੀਤੇ 4 ਸਾਲਾਂ ਵਿਚ ਅਮਰੀਕਾ ਨੂੰ ਸਹੀ ਦਿਸ਼ਾ ਵਿਚ ਲੈ ਕੇ ਗਏ, ਸਾਬਕਾ ਰਾਸ਼ਟਰਪਤੀਆਂ ਅਤੇ ਸਿਆਸੀ ਲੀਡਰਸ਼ਿਪਾਂ ਦੀਆਂ ਕਈ ਦਹਾਕਿਆਂ ਦੀਆਂ ਗਲਤੀਆਂ ਨੂੰ ਉਨ੍ਹਾਂ ਨੇ ਸੁਧਾਰਿਆ।
ਉਨ੍ਹਾਂ ਅੱਗੇ ਆਖਿਆ ਕਿ ਇਸ ਵੇਲੇ ਅਮਰੀਕਾ ਨੂੰ ਵ੍ਹਾਈਟ ਹਾਊਸ ਵਿਚ ਇਕ ਯੋਧੇ ਦੀ ਪਹਿਲਾਂ ਤੋਂ ਕਿਤੇ ਜ਼ਿਆਦਾ ਜ਼ਰੂਰਤ ਹੈ। ਮੇਰੇ ਪਿਤਾ ਸਾਡੇ ਵਿਚੋਂ ਹਰ ਇਕ ਦੇ ਲਈ ਹਰ ਦਿਨ ਇੰਨੀ ਮਜ਼ਬੂਤੀ ਨਾਲ ਲੜਾਈ ਲੱੜਦੇ ਹਨ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਉਨ੍ਹਾਂ ਦੇ ਲਈ ਲੜੀਏ, ਇਸ ਦੇਸ਼ ਦੇ ਭਵਿੱਖ ਲਈ ਲੜੀਏ। ਅਮਰੀਕਾ ਵਿਚ 3 ਨਵੰਬਰ ਨੂੰ ਚੋਣਾਂ ਹਨ ਜਿਸ ਵਿਚ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡੇਨ ਨਾਲ ਹੈ। ਇਵਾਂਕਾ ਰਾਸ਼ਟਰਪਤੀ ਦੀ ਵੱਡੀ ਧੀ ਹੈ। ਉਹ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ ਹੈ। ਇਵਾਂਕਾ ਦੇ ਨਾਲ ਹੀ ਉਨ੍ਹਾਂ ਦੇ ਭਰਾ ਡੋਨਾਲਡ ਟਰੰਪ ਜੂਨੀਅਰ, ਐਰਿਕ ਟਰੰਪ ਅਤੇ ਭੈਣ ਟਿਫਨੀ ਵੀ ਅਹਿਮ ਸੂਬਿਆਂ ਵਿਚ ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਹਨ।
ਮਾਈਗ੍ਰੇਸ਼ਨ ਪਾਲਸੀ ਨੂੰ ਲੈ ਕੇ ਮੈਕਸੀਕੋ 'ਚ ਟਰੰਪ ਖਿਲਾਫ ਰੋਸ-ਮੁਜ਼ਾਹਰੇ, ਵੋਟ ਨਾ ਦੇਣ ਦੀ ਕੀਤੀ ਅਪੀਲ
NEXT STORY