ਯਾਂਗੂਨ (ਭਾਸ਼ਾ)— ਮਿਆਂਮਾਰ ਦੀ ਫੌਜ ਨੇ ਕਿਹਾ ਹੈ ਕਿ ਉਹ ਹਿੰਸਾ ਪ੍ਰਭਾਵਿਤ ਰਖਾਇਨ ਸੂਬੇ ਵਿਚ ਆਪਣੀ ਮੁਹਿੰਮ ਦੀ ਜਾਂਚ ਕਰ ਰਿਹਾ ਹੈ, ਜਿਸ ਦੇ ਸੰਬੰਧ 'ਚ ਸੰਯੁਕਤ ਰਾਸ਼ਟਰ ਨੇ ਫੌਜੀਆਂ 'ਤੇ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਸਫਾਇਆ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਸੀ। ਪਿਛਲੇ 2 ਮਹੀਨਿਆਂ 'ਚ 5 ਲੱਖ ਤੋਂ ਵਧ ਰੋਹਿੰਗਿਆ ਰਖਾਇਨ ਛੱਡ ਕੇ ਬੰਗਲਾਦੇਸ਼ ਜਾ ਚੁੱਕੇ ਹਨ। ਦੁਨੀਆ ਮਿਆਂਮਾਰ ਦੇ ਫੌਜੀਆਂ ਅਤੇ ਬੌਧ ਭਾਈਚਾਰੇ ਦੇ ਲੋਕਾਂ ਵਲੋਂ ਰੋਹਿੰਗਿਆ ਲੋਕਾਂ ਨਾਲ ਬਲਾਤਕਾਰ, ਕਤਲ ਅਤੇ ਉਨ੍ਹਾਂ ਦੇ ਪਿੰਡਾਂ 'ਚ ਅੱਗ ਲਾ ਦੇਣ ਦੀ ਘਟਨਾ ਤੋਂ ਹੈਰਾਨ ਹਨ।
ਦੱਸਣਯੋਗ ਹੈ ਕਿ ਮਿਆਂਮਾਰ ਦੇ ਇਸ ਪੱਛਮੀ ਖੇਤਰ ਵਿਚ ਰੋਹਿੰਗਿਆ ਨੇ 25 ਅਗਸਤ ਨੂੰ ਮਿਆਂਮਾਰ ਦੀ ਪੁਲਸ ਚੌਕੀਆਂ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਫੌਜੀ ਕਾਰਵਾਈ ਸ਼ੁਰੂ ਹੋਈ ਸੀ। ਇਸ ਦੇ ਨਾਲ ਹੀ ਖੇਤਰ ਵਿਚ ਅਰਾਜਕਤਾ ਫੈਲ ਗਈ। ਫੌਜ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫੌਜ ਇਸ ਸੰਘਰਸ਼ ਪ੍ਰਭਾਵਿਤ ਖੇਤਰ ਵਿਚ ਆਜ਼ਾਦ ਪਹੁੰਚ ਵੀ ਨਹੀਂ ਹੋਣ ਦਿੰਦੀ ਹੈ। ਫੌਜ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਜਨਰਲ ਸੁਰੱਖਿਆ ਫੋਰਸਾਂ ਅਤੇ ਫੌਜੀ ਇਕਾਈਆਂ ਦਾ ਇਸ ਗੱਲ ਲਈ ਨਿਰੀਖਣ ਕਰ ਰਹੇ ਹਾਂ ਕਿ ਉਹ ਨਿਰਧਾਰਤ ਤੌਰ 'ਤੇ ਡਿਊਟੀ ਕਰ ਰਹੇ ਹਨ ਜਾਂ ਨਹੀਂ।
'ਮਿਆਂਮਾਰ ਸਰਕਾਰ ਅਜਿਹੀ ਵਿਵਸਥਾ ਕਰੇ ਕਿ ਰੋਹਿੰਗਿਆ ਆਪਣੇ ਘਰ ਪਰਤ ਸਕਣ'
NEXT STORY