ਯਾਂਗੂਨ(ਭਾਸ਼ਾ)— ਮਿਆਂਮਾਰ ਸੈਨਾ ਦੇ ਟਰੱਕਾਂ ਦਾ ਕਾਫਲਾ ਅਸ਼ਾਂਤ ਰਾਖਿਨੇ ਰਾਜ ਵਿਚ ਬਾਰੂਦੀ ਸੁਰੰਗਾਂ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰ ਨੂੰ ਰਾਖਿਨੇ ਦੇ ਮੱਧ ਸਥਿਤ ਮਿਨਬਯਾ ਸ਼ਹਿਰ ਵਿਚ 3 ਬਾਰੂਦੀ ਸੁਰੰਗ ਧਮਾਕਿਆਂ ਵਿਚ 3 ਟਰੱਕ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਏ। ਇਸੇ ਦਿਨ ਬਾਅਦ ਵਿਚ ਵੀਥਾਲੀ ਪਿੰਡ ਨੇੜੇ ਸੈਨਾ ਦੇ ਕਈ ਟਰੱਕ ਵੀ ਬਾਰੂਦੀ ਸੁਰੰਗਾਂ ਦੀ ਲਪੇਟ ਵਿਚ ਆ ਗਏ ਅਤੇ ਉਥੋਂ ਲੰਘ ਰਿਹਾ ਇਕ ਰਾਹਗੀਰ ਜ਼ਖਮੀ ਹੋ ਗਿਆ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਘਟਨਾਵਾਂ ਦਾ ਜ਼ਿੰਮੇਦਾਰ ਕੌਣ ਹੈ।
ਭਾਰਤ ਤੋਂ 100 ਗੁਣਾ ਮਹਿੰਗੀ ਹੈ ਯੂ.ਕੇ. ਵਿਚ ਪੜ੍ਹਾਈ, ਵਿਦਿਆਰਥੀਆਂ ਨੇ ਲਗਾਏ ਫ੍ਰੀ ਐਜੂਕੇਸ਼ਨ ਦੇ ਨਾਅਰੇ
NEXT STORY