ਯੰਗੂਨ-ਮਿਆਂਮਾਰ 'ਚ ਪਿਛਲੇ ਮਹੀਨੇ ਹੋਏ ਤਖਤਾਪਲਟ ਵਿਰੁੱਧ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ 'ਚ ਮੈਡੀਕਲ ਪੇਸ਼ੇਵਰਾਂ ਨੇ ਦੂਜੇ ਦਿਨ ਸ਼ਾਂਤੀਮਈ ਮਾਰਚ ਕੱਢਿਆ ਜਦਕਿ ਹੋਰ ਸੁਰੱਖਿਆ ਮੁਲਾਜ਼ਮਾਂ ਦੀ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਨਤਕ ਪ੍ਰਦਰਸ਼ਨ ਦੇ ਖਤਰਨਾਕ ਹੁੰਦੇ ਜਾਣ ਦਰਮਿਆਨ ਮੰਡਾਲੇ 'ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦਸਤਿਆਂ ਨਾਲ ਕਿਸੇ ਤਰ੍ਹਾਂ ਦੇ ਟਕਰਾਅ ਦੇ ਜ਼ੋਖਿਮ ਨੂੰ ਘੱਟ ਕਰਨ ਲਈ ਤੜਕੇ ਪ੍ਰਦਰਸ਼ਨ ਕੀਤਾ।
'ਦਿ ਇੰਡੀਪੈਂਡੇਟ ਅਸਿਸਟੈਂਟ ਐਸੋਸੀਏਸ਼ਨ ਫਾਰ ਪਾਲਿਟਿਕਲ ਪ੍ਰਿਜਨਰਸ' ਨੇ ਤਖਤਾਪਲਟ ਵਿਰੋਧੀ ਪ੍ਰਦਰਸ਼ਨ ਵਿਰੁੱਧ ਕਾਰਵਾਈ 'ਚ ਦੇਸ਼ 'ਚ 247 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਅਸਲ ਗਿਣਤੀ ਉਸ ਤੋਂ ਵੀ ਵਧ ਹੋ ਸਕਦੀ ਹੈ ਕਿਉਂਕਿ ਅਜਿਹੇ ਵੀ ਮਾਮਲੇ ਹਨ ਜਿਥੇ ਤਸਦੀਕ ਕਰਨਾ ਮੁਸ਼ਕਲ ਹੈ।
ਇਹ ਵੀ ਪੜ੍ਹੋ -ਇਸ ਦੇਸ਼ 'ਚ ਸਰਕਾਰ ਨੇ ਆਪਣੇ ਹਸਪਤਾਲ 'ਤੇ ਹੀ ਕਰ ਦਿੱਤਾ ਹਮਲਾ, 5 ਦੀ ਮੌਤ
ਉਸ ਨੇ ਇਸ ਦੀ ਵੀ ਪੁਸ਼ਟੀ ਕੀਤੀ ਕਿ 2,345 ਲੋਕ ਗ੍ਰਿਫਤਾਰ ਕੀਤੇ ਗਏ ਹਨ ਜਾਂ ਦੋਸ਼ ਲਾਏ ਗਏ ਹਨ ਅਤੇ 1994 ਲੋਕ ਹੁਣ ਵੀ ਹਿਰਾਸਤ 'ਚ ਹਨ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਰੀਬ 100 ਡਾਕਟਰਸ, ਨਰਸ, ਮੈਡੀਕਲ ਵਿਦਿਆਰਥੀ ਆਦਿ ਸੋਮਵਾਰ ਨੂੰ ਚਿੱਟੇ ਕੋਟ ਪਾ ਕੇ ਮੁੱਖ ਮਾਰਗ 'ਤੇ ਲਾਈਨ 'ਚ ਖੜ੍ਹੋ ਹੋ ਗਏ ਅਤੇ ਉਨ੍ਹਾਂ ਨੇ ਇਕ ਫਰਵਰੀ ਦੇ ਤਖਤਾਪਲਟ ਵਿਰੁੱਧ ਨਾਅਰੇ ਲਾਏ। ਇਕ ਫਰਵਰੀ ਨੂੰ ਆਂਗ ਸਾਨ ਸੂ ਚੀ ਦੀ ਗੈਰ-ਫੌਜੀ ਸਰਕਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਵ੍ਹਾਈਟ ਹਾਊਸ ਦੇ ਮੁਲਾਜ਼ਮ ਨਿਕਲੇ ਨਸ਼ੇੜੀ, 5 ਨੂੰ ਨੌਕਰੀਓਂ ਕੱਢਿਆ
NEXT STORY