ਮਿਸ਼ੀਗਨ (ਇੰਟ.)-ਸਾਡੀ ਧਰਤੀ ਕਈ ਭੇਤਾਂ ਨਾਲ ਭਰੀ ਪਈ ਹੈ, ਜਿਨ੍ਹਾਂ ਬਾਰੇ ਲੋਕ ਬਹੁਤ ਹੀ ਘੱਟ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਕੁਝ ਅਜਿਹੇ ਸਥਾਨਾਂ ਬਾਰੇ ਦੱਸਣ ਜਾ ਰਹੇ ਹਨ ਅਤੇ ਜਿਥੇ ਗ੍ਰੈਵੀਟੇਸ਼ਨਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਨ੍ਹਾਂ ਥਾਵਾਂ ਨੂੰ ਲੈ ਕੇ ਅੱਜ ਵੀ ਇਹ ਭੇਤ ਬਣਿਆ ਹੋਇਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਦੇ ਨੇੜੇ-ਤੇੜੇ ਦੀਆਂ ਸਾਰੀਆਂ ਥਾਵਾਂ ਆਮ ਸਥਿਤੀ ’ਚ ਹਨ। ਇਨ੍ਹਾਂ ’ਚੋਂ ਇਕ ਥਾਂ ਹੈ ਸੈਂਟ ਇਗਨਾਸ ਮਿਸਟੀ ਸਪਾਟ, ਜੋ ਅਮਰੀਕਾ ਦੇ ਮਿਸ਼ੀਗਨ ਸ਼ਹਿਰ ’ਚ ਹੈ। ਇਸ ਥਾਂ ਨੂੰ ‘ਸੈਂਟ ਇਗਨਾਸ ਮਿਸਟਰੀ ਸਪਾਟ’ ਵੀ ਕਿਹਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ
ਇਸ ਥਾਂ ਦੀ ਖੋਜ 1950 ’ਚ ਉਸ ਸਮੇਂ ਹੋਈ, ਜਦੋਂ ਕੁਝ ਲੋਕਾਂ ਦੀ ਇਕ ਟੀਮ ਇਸ ਥਾਂ ਦੀ ਜਾਂਚ ਲਈ ਪਹੁੰਚੀ, ਉਦੋਂ ਉਨ੍ਹਾਂ ਦੇ ਸਾਰੇ ਉਪਕਰਣ ਇਥੇ ਪਹੁੰਚ ਕੇ ਬੰਦ ਹੋ ਗਏ। ਕਈ ਦਿਨਾਂ ਬਾਅਦ ਪਤਾ ਲੱਗਾ ਕਿ ਇਥੇ 300 ਵਰਗ ਫੁੱਟ ਦੇ ਇਲਾਕੇ ’ਚ ਗ੍ਰੈਵੀਟੇਸ਼ਨਲ ਫੋਰਸ ਕੰਮ ਨਹੀਂ ਕਰਦੀ ਹੈ। ਦੱਸ ਦੇਈਏ ਕਿ ਇਸ ਥਾਂ ’ਤੇ ਖੜ੍ਹੇ ਹੋ ਕੇ ਤੁਹਾਨੂੰ ਅਜਿਹਾ ਲੱਗੇਗਾ, ਜਿਵੇਂ ਤੁਸੀਂ ਕਿਸੇ ਪੁਲਾੜੀ ਜਹਾਜ਼ ’ਚ ਬੈਠੇ ਹੋਵੋ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਸਪੁਕ ਹਿੱਲ ਦੀ। ਇਹ ਸਥਾਨ ਵੀ ਅਮਰੀਕਾ ਦੇ ਫਲੋਰਿਡਾ ’ਚ ਹੈ। ਜਿਥੇ ਜੇਕਰ ਤੁਸੀਂ ਆਪਣੀ ਕਾਰ ਨੂੰ ਬੰਦ ਕਰ ਕੇ ਖੜ੍ਹੀ ਕਰ ਦਿਓਗੇ ਤਾਂ ਉਹ ਢਲਾਨ ਜਾਂ ਪਹਾੜ ਵੱਲ ਆਪਣੇ-ਆਪ ਚਲੀ ਜਾਂਦੀ ਹੈ। ਅਜਿਹਾ ਇਥੇ ਗ੍ਰੈਵੀਟੇਸ਼ਨਲ ਫੋਰਸ ਦੇ ਕੰਮ ਨਹੀਂ ਕਰਨ ਕਰਕੇ ਹੁੰਦਾ ਹੈ। ਉਥੇ ਹੀ ਅਮਰੀਕਾ ਦੇ ਸਾਂਤਾ ਕਰੂਜ਼ ਕੈਲੀਫੋਰਨੀਆ ’ਚ ਮਿਸਟਰੀ ਸਪਾਟ ’ਤੇ ਵੀ ਗ੍ਰੈਵੀਟੇਸ਼ਨਲ ਫੋਰਸ ਕੰਮ ਨਹੀਂ ਕਰਦਾ।
CM ਮਾਨ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, SYL 'ਤੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ, ਪੜ੍ਹੋ TOP 10
NEXT STORY