ਵਿਕਟੋਰੀਆ (ਕੈਨੇਡਾ) (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ 'ਚ ਸਥਾਨਕ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਸਜਾਇਆ ਗਿਆ। ਇਸ ਮੌਕੇ 'ਤੇ ਵਿਕਟੋਰੀਆ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਸਿਸਲੀਆ ਰੋਡ, ਨੈਪੀਅਰ ਲੇਨ ,ਬਰਨ ਸਾਈਡ ਰੋਡ, ਡਗਲਸ ਸਟਰੀਟ ਅਤੇ ਜੱਟਲੇਨ ਸਟਰੀਟ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ 'ਚ ਸੰਪਨ ਹੋਇਆ।

ਇਸ ਨਗਰ ਕੀਰਤਨ 'ਚ ਵਿਕਟੋਰੀਆ ਦੀ ਸੰਗਤ ਤੋਂ ਇਲਾਵਾ ਵੈਨਕੂਵਰ, ਕੈਲਗਰੀ, ਐਬਸਫ਼ੋਰਡ, ਸਰੀ ਅਤੇ ਹੋਰਨਾਂ ਨੇੜਲੇ ਸ਼ਹਿਰਾਂ ਤੋਂ ਪਹੁੰਚੀਆਂ ਸੰਗਤਾਂ ਨੇ ਬੜੇ ਹੀ ਉਤਸ਼ਾਹ ਸਹਿਤ ਭਾਗ ਲਿਆ| ਇਸ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਸਥਾਨਕ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਨਿਰਧਾਰਿਤ ਕੀਤੇ ਰੂਟਾਂ ਦੀਆਂ ਵੱਖ-ਵੱਖ ਸੜਕਾਂ 'ਤੇ ਲਗਾਏ ਗਏ ਛੋਟੇ ਟੈਂਟਾਂ ਚ ਵੱਖ-ਵੱਖ ਪਕਵਾਨਾਂ ਦੇ ਤਿਆਰ ਕੀਤੇ ਲੰਗਰਾਂ ਨੂੰ ਬੜੇ ਹੀ ਚਾਅ ਅਤੇ ਸਤਿਕਾਰ ਦੀ ਭਾਵਨਾ ਨਾਲ ਵਰਤਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਅੱਜ ਵੋਟਿੰਗ, ਟਰੰਪ ਨੂੰ ਚੁਣੌਤੀ ਦੇਣ ਵਾਲੇ ਮਾਰਕ ਕਾਰਨੀ ਅੱਗੇ
ਨਗਰ ਕੀਰਤਨ ਦੇ ਤਹਿਸੁਦਾ ਰੂਟ ਕਾਰਨ ਵਿਕਟੋਰੀਆ ਪੁਲਸ ਦੇ ਸਹਿਯੋਗ ਨਾਲ ਆਮ ਰਾਹਗੀਰਾਂ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਦੇ ਨਾਲ-ਨਾਲ ਸੁਰੱਖਿਆ ਦੇ ਮੱਦੇਨਜਰ ਪੁਖਤਾ ਪ੍ਰਬੰਧ ਕੀਤੇ ਗਏ ਸਨ| ਇਸ ਮੌਕੇ 'ਤੇ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਆਯੋਜਿਤ ਗਤਕਾ ਮੁਕਾਬਲਿਆਂ ਦੇ ਜੋਹਰਾਂ ਦੇ 'ਜੰਗਾਜੂ ਦ੍ਰਿਸ਼' ਪੇਸ਼ ਕਰਨ ਨਾਲ ਸਮੁੱਚਾ ਮਾਹੌਲ ਖਾਲਸਾਈ ਰੰਗ 'ਚ ਰੰਗਿਆ ਮਹਿਸੂਸ ਹੋਇਆ | ਸਿੱਖ ਮੋਟਰਸਾਈਕਲ ਕਲੱਬ ਦੀ ਟੀਮ ਦੇ ਮੈਂਬਰਾਂ ਵੱਲੋਂ ਵੀ ਆਪਣੇ ਮੋਟਰਸਾਈਕਲਾਂ ਸਮੇਤ ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵੈਨਕੂਵਰ ਫੈਸਟੀਵਲ ਹਾਦਸਾ : 11 ਲੋਕਾਂ ਦੀ ਮੌਤ ਦੀ ਪੁਸ਼ਟੀ, ਸ਼ੱਕੀ ਖ਼ਿਲਾਫ਼ ਮਾਮਲਾ ਦਰਜ
NEXT STORY