ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲਾਹੌਰ ਸ਼ਹਿਰ 'ਚ ਇੱਕ ਇਤਿਹਾਸਕ ਫੈਸਲਾ ਲੈਂਦਿਆਂ 9 ਪ੍ਰਮੁੱਖ ਸਥਾਨਾਂ ਦੇ ਇਸਲਾਮਿਕ ਨਾਵਾਂ ਨੂੰ ਬਦਲ ਕੇ ਉਨ੍ਹਾਂ ਦੇ ਪੁਰਾਣੇ ਨਾਂ ਬਹਾਲ ਕਰ ਦਿੱਤੇ ਗਏ ਹਨ। ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਨਾਵਾਂ ਨੂੰ ਬਦਲਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਦਲਾਅ ਤਹਿਤ ਲਾਹੌਰ ਦੇ ਮਸ਼ਹੂਰ ਇਲਾਕੇ 'ਇਸਲਾਮਪੁਰਾ' ਦਾ ਨਾਂ ਬਦਲ ਕੇ ਮੁੜ 'ਕ੍ਰਿਸ਼ਨਾ ਨਗਰ' ਕਰ ਦਿੱਤਾ ਗਿਆ ਹੈ। ਸਾਲ 1992 ਵਿੱਚ ਬਾਬਰੀ ਮਸਜਿਦ ਦੇ ਵਿਵਾਦ ਤੋਂ ਬਾਅਦ ਜਿਸ 'ਜੈਨ ਮੰਦਿਰ ਚੌਕ' ਦਾ ਨਾਂ ਬਦਲ ਕੇ 'ਬਾਬਰੀ ਚੌਕ' ਰੱਖਿਆ ਗਿਆ ਸੀ, ਉਸ ਦਾ ਨਾਂ ਵੀ ਹੁਣ ਮੁੜ 'ਜੈਨ ਮੰਦਿਰ ਚੌਕ' ਕਰ ਦਿੱਤਾ ਗਿਆ ਹੈ। ਬਾਬਰੀ ਮਸਜਿਦ ਚੌਕ ਦਾ ਨਾਮ ਬਦਲ ਕੇ ਜੈਨ ਮੰਦਰ ਚੌਕ ਰੱਖਿਆ ਗਿਆ ਹੈ, ਅਤੇ ਸੁੰਨਤ ਨਗਰ ਦਾ ਨਾਮ ਬਦਲ ਕੇ ਸੰਤ ਨਗਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
ਇਸੇ ਤਰ੍ਹਾਂ ਸਾਂਦੜਾ ਦੇ 'ਮੌਲਾਨਾ ਅਹਿਮਦ ਅਲੀ ਲਾਹੌਰੀ ਫਲਾਈਓਵਰ' ਦਾ ਨਾਂ ਬਦਲ ਕੇ 'ਸਾਂਦੜਾ ਫਲਾਈਓਵਰ' ਅਤੇ 'ਲਕਸ਼ਮਣ ਸਿੰਘ ਰੇਲਵੇ ਸਟੇਸ਼ਨ' ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਨਾਂ ਵੀ ਸਥਾਨਕ ਇਤਿਹਾਸ ਮੁਤਾਬਕ ਬਦਲੇ ਗਏ ਹਨ।
ਜ਼ਿਕਰਯੋਗ ਹੈ ਕਿ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਸਿੱਖ ਆਬਾਦੀ ਰਹਿੰਦੀ ਸੀ, ਜਿਸ ਕਾਰਨ ਇਨ੍ਹਾਂ ਦੇ ਨਾਂ ਹਿੰਦੂ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਵੰਡ ਤੋਂ ਬਾਅਦ ਇਨ੍ਹਾਂ ਦੇ ਨਾਂ ਬਦਲ ਦਿੱਤੇ ਗਏ ਸਨ, ਜਿਨ੍ਹਾਂ ਨੂੰ ਹੁਣ ਸਥਾਨਕ ਲੋਕਾਂ ਦੀ ਮੰਗ ਅਤੇ ਇਤਿਹਾਸਕ ਮਹੱਤਵ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਦੁਬਾਰਾ ਬਹਾਲ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੰਗਾ ਜਲ ਸੰਧੀ ਨਾਲ ਸੁਧਰ ਸਕਦਾ ਹੈ ਰਿਸ਼ਤਾ! ਬੰਗਲਾਦੇਸ਼ ਦੀ ਭਾਰਤ ਨੂੰ ਸਪੱਸ਼ਟ ਚੇਤਾਵਨੀ
NEXT STORY