ਜਲੰਧਰ (ਇੰਟ.) : ਵਿਸ਼ਵ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਦੇ ਉਦੇਸ਼ ਨਾਲ ਨਾਮਧਾਰੀ ਸਿੱਖ ਸੋਸਾਇਟੀ ਮੈਲਬੌਰਨ (ਆਸਟ੍ਰੇਲੀਆ) ਤੇ ਐੱਨ. ਆਈ. ਡੀ. ਫਾਊਂਡੇਸ਼ਨ ਨਵੀਂ ਦਿੱਲੀ ਨੇ ਵਿਸ਼ਵ ਸ਼ਾਂਤੀ ਲਈ ਵਿਸ਼ਵ ਸਦਭਾਵਨਾ ਸਮਾਰੋਹ ਦਾ ਆਯੋਜਨ ਕੀਤਾ, ਜੋ ਨਾਮਧਾਰੀ ਸੰਪ੍ਰਦਾਇ ਦੇ ਮੁਖੀ ਸਤਿਗੁਰੂ ਉਦੈ ਸਿੰਘ ਦੇ ਮਾਰਗਦਰਸ਼ਨ ਨਾਲ ਸੰਪੰਨ ਹੋਇਆ। ਸਮਾਰੋਹ ਦਾ ਆਯੋਜਨ ਬੰਜਿਲ ਪਲੇਸ, ਨਰੇ ਵਾਰੇਨ ਅਤੇ ਆਸਟ੍ਰੇਲੀਆ 'ਚ ਵੱਖ-ਵੱਖ ਭਾਈਚਾਰਿਆਂ ਅਤੇ ਧਾਰਮਿਕ ਸਮੂਹਾਂ ਨੂੰ ਇਕੱਠੇ ਲਿਆਉਣ ਅਤੇ ਸਦਭਾਵ ਤੇ ਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਸਦਭਾਵਨਾ ਅਤੇ ਯੂਨੀਵਰਸਲ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਦੇ ਵੱਖ-ਵੱਖ ਭਾਈਚਾਰਿਆਂ ਦੇ ਵਿਦਵਾਨਾਂ, ਬੁੱਧੀਜੀਵੀਆਂ, ਉਪਦੇਸ਼ਕਾਂ, ਸਿੱਖਿਆ ਸ਼ਾਸਤਰੀਆਂ ਅਤੇ ਬੁਲਾਰਿਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰੋਗਰਾਮ 'ਚ ਲਗਭਗ 3000 ਤੋਂ ਵੱਧ ਲੋਕ ਸ਼ਾਮਲ ਹੋਏ। ਇਹ ਪਹਿਲ ਸਾਰਿਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਇਕ ਕੋਸ਼ਿਸ਼ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਫਰ 'ਤੇ ਇਕ ਝਾਤ
ਸਿਰਫ ਧਰਮ ਤੋਂ ਪ੍ਰਾਪਤ ਹੁੰਦੀ ਹੈ ਸੱਚੀ ਸ਼ਾਂਤੀ
ਨਾਮਧਾਰੀ ਸੰਪ੍ਰਦਾਇ ਦੇ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਕਿਹਾ ਕਿ ਧਰਮ ਸਾਰਿਆਂ ਨੂੰ ਜੋੜਦਾ ਹੈ। ਧਰਮ ਦਾ ਅਰਥ ਸਿਰਫ ਪਿਆਰ ਅਤੇ ਸਦਭਾਵਨਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੇ ਹਰੇਕ ਖੇਤਰ ਵਿੱਚ ਵਿਕਾਸ ਕਰ ਲਿਆ ਹੈ ਪਰ ਉਸ ਨੂੰ ਸੱਚੀ ਸ਼ਾਂਤੀ ਸਿਰਫ ਧਰਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਾਰਿਆਂ ਦਾ ਧਰਮ, ਭਾਈਚਾਰੇ, ਪੂਜਾ ਵਿਧੀਆਂ ਅਤੇ ਭਾਸ਼ਾਵਾਂ ਵੱਖ-ਵੱਖ ਹਨ ਪਰ ਅਸਲ 'ਚ ਸਾਡਾ ਸਾਰਿਆਂ ਦਾ ਇਕੋ ਹੀ ਧਰਮ ਹੈ। ਇਸ ਲਈ ਇਹ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਧਰਮ ਦੇ ਨਾਂ ’ਤੇ ਨਾ ਲੜੀਏ ਅਤੇ ਮਿਲ ਕੇ ਵਿਸ਼ਵ ਸ਼ਾਂਤੀ ਲਈ ਕੋਸ਼ਿਸ਼ ਕਰੀਏ। ਉਨ੍ਹਾਂ ਇਸ ਸੰਮੇਲਨ 'ਚ ਜਾਤੀ, ਧਰਮ, ਰੰਗ ਅਤੇ ਖੇਤਰੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਦਭਾਵ ਅਤੇ ਵਿਸ਼ਵ ਸ਼ਾਂਤੀ ’ਤੇ ਧਿਆਨ ਕੇਂਦਰਿਤ ਕਰਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਪਿੰਡ ਦੇ ਸਰਪੰਚ ਤੋਂ ਲੈ ਕੇ 5 ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ 'ਤੇ ਝਾਤ
ਆਸਟ੍ਰੇਲੀਆ ਦੇ ਮੰਤਰੀ ਬੋਲੇ- ਇਹ ਇਕ ਅਦਭੁੱਤ ਤਜਰਬਾ
ਇਸ ਮੌਕੇ ’ਤੇ ਬੋਲਦਿਆਂ ਆਸਟ੍ਰੇਲੀਆ ਦੇ ਸਮੂਦਾਇਕ ਸੁਰੱਖਿਆ, ਪ੍ਰਵਾਸੀ ਸੇਵਾਵਾਂ ਅਤੇ ਬਹੁ-ਸੰਸਕ੍ਰਿਤੀ ਮਾਮਲਿਆਂ ਦੇ ਮੰਤਰੀ ਜੇਸਨ ਵੁੱਡ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਮੌਕਾ ਸੀ, ਜਿਸ ਵਿੱਚ ਸਾਰੇ ਧਾਰਮਿਕ ਨੇਤਾ ਇਕੱਠੇ ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਨਾਲ ਸ਼ਾਮਲ ਹੋਏ। ਇੰਨੇ ਸਾਰੇ ਧਾਰਮਿਕ ਨੇਤਾਵਾਂ ਦਾ ਵਿਸ਼ਵ ਸ਼ਾਂਤੀ ਦੀ ਲੋੜ ਬਾਰੇ ਗੱਲ ਕਰਨਾ ਇਕ ਅਦਭੁੱਤ ਤਡਰਬਾ ਹੈ। ਇਹ ਦੁਨੀਆ ਭਰ ਵਿੱਚ ਹਾਂ-ਪੱਖੀ ਸੰਦੇਸ਼ ਭੇਜਣ ਵਾਲਾ ਮੌਕਾ ਸੀ, ਜਿਥੇ ਧਾਰਮਿਕ ਨੇਤਾਵਾਂ ਦਾ ਹੋਣਾ ਅਹਿਮ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਚਲੇ ਜਾਣ ਨਾਲ ਸਿੱਖ ਪੰਥ, ਦੇਸ਼ ਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ : ਢੀਂਡਸਾ
ਪੀ. ਐੱਮ. ਮੋਦੀ ਦੀ ਹੋਈ ਰੱਜ ਕੇ ਤਾਰੀਫ਼
ਅਹਿਮਦੀਆ ਮੁਸਲਿਮ ਭਾਈਚਾਰੇ ਵਿਕਟੋਰੀਆ ਦੇ ਮੈਂਬਰ ਅਤੇ ਪਾਕਿਸਤਾਨੀ ਮੂਲ ਦੇ ਡਾ. ਤਾਰਿਕ ਬਟ ਨੇ ਕਿਹਾ ਕਿ ਇਹ ਆਯੋਜਨ ਇਕ ਵੱਡੀ ਪਹਿਲ ਹੈ, ਜਿਸ ਵਿੱਚ ਸਾਰੇ ਭਾਈਚਾਰਿਆਂ ਨੂੰ ਇਕੱਠੇ ਇਕ ਮੰਚ ’ਤੇ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਸਾਰੇ ਭਾਈਚਾਰਿਆਂ ਨੂੰ ਇਕ-ਦੂਸਰੇ ਨਾਲ ਜੋੜਨ ਲਈ ਬਿਹਤਰੀਨ ਕੰਮ ਕਰਕੇ ਸਦਭਾਵਨਾ ਅਤੇ ਸ਼ਾਂਤੀ ਨੂੰ ਹੱਲਾਸ਼ੇਰੀ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਅਕਤੀਤਵ ਦੀ ਖਾਸੀਅਤ ਹੈ ਕਿ ਸਾਰੇ ਧਰਮਾਂ ਦੇ ਲੋਕ ਆਪਣੇ ਧਾਰਮਿਕ ਝੁਕਾਅ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਦੀ ਪਾਲਣਾ ਕਰ ਰਹੇ ਹਨ।
ਇਸ ਮੌਕੇ ਐੱਨ. ਆਈ. ਡੀ. ਫਾਊਂਡੇਸ਼ਨ ਦੇ ਮੁੱਖ ਸਲਾਹਕਾਰ ਸਤਨਾਮ ਸਿੰਘ ਸੰਧੂ, ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਅਤੇ ਮੈਲਬੌਲਨ ਵਿੱਚ ਭਾਰਤ ਕੌਂਸਲੇਟ ਜਨਰਲ ਡਾ. ਸੁਸ਼ੀਲ ਕੁਮਾਰ ਸਮਾਰੋਹ 'ਚ ਸਨਮਾਨਿਤ ਮੁੱਖ ਮਹਿਮਾਨ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੈਲਬੌਰਨ ਵਿਖੇ ਮਰਹੂਮ ਸਿੱਧੂ ਮੂਸੇ ਵਾਲਾ ਦੀ ਯਾਦ 'ਚ ਸਰਧਾਂਜਲੀ ਸਮਾਗਮ
NEXT STORY